Board Result : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀ 12ਵੀਂ ਅਤੇ 10ਵੀਂ ਦੀ ਸਾਲਾਨਾ ਪ੍ਰੀਖਿਆ ਦੇ ਨਤੀਜੇ ਇਸੇ ਹਫ਼ਤੇ ਜਾਰੀ ਕੀਤੇ ਜਾ ਸਕਦੇ ਹਨ। ਦੱਸਿਆ ਜਾ ਰਿਹਾ ਹੈ ਸੀ. ਬੀ. ਐੱਸ. ਈ. ਪਹਿਲਾਂ 6 ਜਾਂ 7 ਮਈ ਨੂੰ 12ਵੀਂ ਦਾ ਨਤੀਜਾ ਜਾਰੀ ਕਰ ਸਕਦੀ ਹੈ। ਭਾਵੇਂ ਸੀ. ਬੀ. ਐੱਸ. ਈ. ਵੱਲੋਂ ਨਤੀਜਾ ਜਾਰੀ ਕਰਨ ਦੀ ਕੋਈ ਤਾਰੀਖ਼ ਹੁਣ ਤੱਕ ਤੈਅ ਨਹੀਂ ਕੀਤੀ।
ਬੋਰਡ ਸੂਤਰਾਂ ਅਨੁਸਾਰ ਦੋਵੇਂ ਕਲਾਸਾਂ ਦੀਆਂ ਆਂਸਰ ਬੁੱਕਸ ਦੇ ਮੁੱਲਾਂਕਣ ਪੂਰਾ ਹੋ ਸਕਦਾ ਹੈ। ਇਸ ਦੌਰਾਨ ਇਕ ਹਫ਼ਤੇ ਦੇ ਅੰਦਰ ਬੋਰਡ ਨਤੀਜੇ ਐਲਾਨ ਕੀਤੇ ਜਾ ਸਕਦੇ ਹਨ।
ਪਹਿਲਾਂ 12ਵੀਂ ਅਤੇ ਬਾਅਦ ਵਿਚ 10ਵੀਂ ਦੇ ਨਤੀਜੇ ਜਾਰੀ ਕੀਤੇ ਜਾਣਗੇ। ਇਹੀ ਨਹੀਂ, ਰਿਜਲਟ ਤਿਆਰ ਹੋਣ ਦੀ ਸਥਿਤੀ ’ਚ ਇਕ ਹੀ ਦਿਨ ’ਚ ਦੋਵੇਂ ਕਲਾਸਾਂ ਦੇ ਨਤੀਜੇ ਜਾਰੀ ਕੀਤੇ ਜਾ ਸਕਦੇ ਹਨ। ਦੱਸ ਦੇਈਏ ਕਿ ਸੀ. ਬੀ. ਐੱਸ. ਈ. 10ਵੀ, 12ਵੀਂ ਪ੍ਰੀਖਿਆ ’ਚ ਲਗਭਗ 37 ਲੱਖ ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਨ੍ਹਾਂ ’ਚੋਂ 10ਵੀਂ ਵਿਚ ਲਗਭਗ 21 ਲੱਖ ਅਤੇ 12ਵੀਂ ’ਚ 16 ਲੱਖ ਦੇ ਲਗਭਗ ਦੇ ਲਗਭਗ ਵਿਦਿਆਰਥਣ ਵਿਦਿਆਰਥੀਆਂ ਨੇ ਭਾਗ ਲਿਆ ਸੀ।