ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀ ਦੁਖਭਰੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪ੍ਰਸਿੱਧ ਪੰਜਾਬੀ ਗਾਇਕ ਕੰਵਰ ਚਾਹਲ ਦਾ ਦਿਹਾਂਤ ਹੋ ਗਿਆ ਹੈ। ਕੰਵਰ ਚਾਹਲ ਸੰਗੀਤ ਜਗਤ ਦਾ ਉੱਭਰਦਾ ਸਿਤਾਰਾ ਸੀ, ਜੋ ਹਮੇਸ਼ਾ ਲਈ ਡੁੱਬ ਗਿਆ ਹੈ।
ਕੰਵਰ ਚਾਹਲ ਦਾ ਪੰਜਾਬੀ ਸੰਗੀਤ ਜਗਤ ‘ਚ ਕਾਫ਼ੀ ਨਾਂ ਸੀ। ਉਨ੍ਹਾਂ ਨੇ ‘ਮਾਝੇ ਦੀ ਜੱਟੀਏ’, ‘ਗੱਲ ਸੁਣ ਜਾ’ ਤੇ ‘ਇਕ ਵਾਰ’ ਵਰਗੇ ਕਈ ਗੀਤ ਗਾਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਨਾਮੀ ਕਲਾਕਾਰਾਂ ਨਾਲ ਵੀ ਗੀਤ ਕੱਢੇ ਸਨ। ਉਨ੍ਹਾਂ ਦੇ ਅਚਾਨਕ ਦਿਹਾਂਤ ਨਾਲ ਪੰਜਾਬੀ ਸੰਗੀਤ ਜਗਤ ‘ਚ ਸੋਗ ਦੀ ਲਹਿਰ ਦੌੜ ਪਈ ਹੈ।
ਦੱਸਿਆ ਜਾ ਰਿਹਾ ਹੈ ਕਿ ਅੱਜ ਕੋਟੜਾ ਕਲਾਂ ਦੇ ਨੇੜੇ ਭੀਖੀ (ਮਾਨਸਾ) ਵਿਖੇ ਕੰਵਰ ਚਾਹਲ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕੰਵਰ ਚਾਹਲ ਦੀ ਮੌਤ ਕਿਵੇਂ ਹੋਈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।