ਸ੍ਰੀ ਕੁਲਦੀਪ ਸਿੰਘ ਚਾਹਲ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅੰਕੁਰ ਗੁਪਤਾ (PSP Tv, ਸ੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ALAI I, ਸ੍ਰੀ ਬਲਵਿੰਦਰ ਸਿੰਘ ਰੰਧਾਵਾ FPS ADCP-I ਅਤੇ ਸ੍ਰੀ ਪਰਮਜੀਤ ਸਿੰਘ IS ACT ਡਿਟੈਕਟਿਵ ਅਤੇ ਸ਼੍ਰੀ ਨਿਰਮਲ ਸਿੰਘ IS ALP Control ਕਮਿਸ਼ਨਰੇਟ ਜਲੰਧਰ ਜੀ ਦੀ ਅਗਵਾਈ ਹੇਠ ਮੁਕੱਦਮਾ ਨੰਬਰ 32 ਮਿਤੀ 03,05, 2023 ਅ.7. 363, 365, 11 ਭਰਦ, ਥਾਣਾ ਡਵੀਜਨ ਨੰਬਰ 02 ਕਮਿਸ਼ਨਰੇਟ ਜਲੰਧਰ ਦੀ ਤਫ਼ਤੀਸ਼ ਦੇ ਸਬੰਧ ਵਿਚ ਵੱਖ ਵੱਖ ਟੀਮਾ ਬਣਾਇਆ ਗਈਆ ਸੀ। ਅੱਜ ਮਿਤੀ 04.05.2014 ਮੁਕੱਦਮਾ ਉਕਤ ਵਿਚ ਕਿਡਨੈਪ ਹੋਈ ਬੱਚੀ ਸੰਧਿਆ (ਉਮਰ (6 ਮਹੀਨੇ) ਨੂੰ 24 ਘੰਟਿਆ ਦੇ ਅੰਦਰ ਬ੍ਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।
ਮਿਤੀ 04,05,2023 ਨੂੰ ਇੰਸਪੈਕਟਰ ਇੰਦਰਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਅਤੇ ਸਬ ਇੰਸਪੈਕਟਰ ਜਸਵਿੰਦਰ ਸਿੰਘ ਮੁਖ ਅਫਸਰ ਥਾਣਾ ਡਵੀਜਨ ਨੰਬਰ 2, ਕਮਿਸ਼ਨਰੇਟ ਜਲੰਧਰ ਦੀਆਂ ਟੀਮਾਂ ਮੁਕਦਮਾ ਵਿਚ ਕਿਡਨੈਪ ਹੋਈ ਬੱਚੀ ਦੇ ਤਲਾਬ ਦੇ ਸਬੰਧ ਵਿਚ ਨਕੋਦਰ ਚੌਕ ਨੇੜੇ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਛੋਟੀ ਬੱਚੀ ਨੂੰ ਅਗਵਾਹ ਕਰਨ ਵਾਲੇ ਅਬਾਦਪੁਰਾ ਏਰੀਆ ਦੇ ਰਹਿਣ ਵਾਲੇ ਹਨ ਜਿਨ੍ਹਾਂ ਦੇ ਨਾਮ ਰਾਹੁਲ ਭੱਟੀ ਪੁੱਤਰ ਪਰਮਜੀਤ ਉਰਫ ਪੰਮੀ ਵਾਸੀ ਮਕਾਨ ਨੰਬਰ 15 321 ਗਲੀ ਨੰਬਰ 2, ਅਬਾਦਪੁਰਾ ਜਲੰਧਰ, ਇੰਦਰਜੀਤ ਚੰਦਨ ਉਰਫ ਬੱਬੂ ਪੁੱਤਰ ਰਾਜਧਨ ਉਰਫ ਬਿੱਟੂ ਵਾਸੀ ਮਕਾਨ ਨੰਬਰ E5 244 ਗਲੀ ਨੰਬਰ 2, ਅਮਾਦਪੁਰਾ ਜਲੰਧਰ, ਊਸ਼ਾ ਪਤਨੀ ਪ੍ਰੇਮ ਪਾਲ ਵਾਸੀ ਮਕਾਨ ਨੰਬਰ E5 457 ਗਲੀ ਨੰਬਰ 06, ਅਬਾਦਪੁਰਾ ਜਲੰਧਰ ਵਲੋਂ ਆਪਣੀ ਜਦਨਾਇਲ ਰਿਸ਼ਤੇਦਾਰ ਲੜਕੀ ਨਾਲ ਮਿਲਕੇ ਉਕਤ ਬੱਚੀ ਨੂੰ ਕਿਡਨੈਪ ਕਰਕੇ ਊਸ਼ਾ ਦੇ ਘਰ ਵਿਚ ਰੱਖਿਆ ਹੋਇਆ ਹੈ ਜਿਸਦੇ ਪੁਲਿਸ ਪਾਰਟੀ ਵਲੋਂ ਰੇਡ ਕਰਕੇ ਉਕਤ ਦੋਸ਼ੀਆਂ ਪਾਸੋਂ ਕਿਡਨੈਪ ਬੱਚੀ ਸੰਧਿਆ ਨੂੰ ਬ੍ਰਾਮਦ ਕੀਤਾ ਗਿਆ।
ਦੋਸ਼ੀਆਂ ਦਾ ਨਾਮ ਅਤੇ ਪਤਾ:-
1. ਰਾਹੁਲ ਭਈ ਪੁੱਤਰ ਪਰਮਜੀਤ ਉਰਧ ਪੰਮੀ ਵਾਸੀ ਮਕਾਨ ਨੰਬਰ 85 32। ਗਲੀ ਨੰਬਰ 2, ਅਬਾਦਪੁਰਾ ਜਲੰਧਰ।
2. ਇੰਦਰਜੀਤ ਚੰਦਨ ਉਰਫ ਬੱਬੂ ਪੁੱਤਰ ਰਾਜਧਨ ਉਰਫ ਬਿੱਟੂ ਵਾਸੀ ਮਕਾਨ ਨੰਬਰ 65 293 ਗਲੀ ਨੰਬਰ 2, ਅਬਾਦਪੁਰਾ ਜਲੰਧਰ।ਤੇ
3. ਉਸ਼ਾ ਪਤਨੀ ਪ੍ਰੇਮ ਪਾਲ ਵਾਸੀ ਮਕਾਨ ਨੰਬਰ 15 457 ਗਲੀ ਨੰਬਰ 06, ਅਬਾਦਪੁਰਾ ਜਲੰਧਰ।
ਗ੍ਰਿਫਤਾਰੀ ਦੀ ਜਗ੍ਹਾ:- ਅਬਾਦਪੁਰਾ, ਜਲੰਧਰ
ਬ੍ਰਾਮਦਗੀ:- ਸੰਧਿਆ (ਉਮਰ (00 ਮਹੀਨੇ), ਵਾਰਦਾਤ ਵਿਚ ਵਰਤੀ ਐਕਟੀਵਾ
ਵਾਰਦਾਤ : ਮੁਢਲੀ ਪੁੱਛ ਗਿਛ ਦੌਰਾਨ ਦੋਸ਼ੀਆਨ ਉਕਤਾਨ ਨੇ ਦੱਸਿਆ ਕਿ ਰਜੇਸ਼ ਕੁਮਾਰ ਦੀ ਪਤਨੀ ਕਮਲ ਦੇ ਕੋਈ ਬੱਚਾ ਨਹੀ ਹੋਇਆ ਜਿਸ ਕਾਰਨ ਘਰ ਵਿੱਚ ਕਲੇਸ਼ ਕਰਦੀ ਸੀ ਕਿ ਉਨ੍ਹਾਂ ਦੇ ਘਰ ਇਕ ਬੱਚਾ ਹੋਵੇ ਜੋ ਇਸ ਬਾਰੇ ਸਾਰੇ ਦੋਸ਼ੀਆਂ ਨੇ ਸਲਾਹ ਕਰਕੇ ਦੋਸ਼ਣ ਊਸ਼ਾ ਨੇ ਇੰਦਰਜੀਤ ਉਰਫ ਬੱਬੂ, ਰਾਹੁਲ ਭੱਟੀ ਅਤੇ ਆਪਣੀ ਜੁਵਨਾਇਲ ਰਿਸ਼ਤੇਦਾਰ ਲੜਕੀ ਨੂੰ ਕੋਈ ਛੋਟਾ ਸਦਾ ਅਗਵਾ ਕਰਕੇ ਲਿਆਉਣ ਲਈ ਕਿਹਾ ਜਿਸਤੇ ਉਕਤ ਤਿੰਨਾ ਨੇ ਸੰਧਿਆ ਬੰਦੀ ਨੂੰ ਅਗਵਾਹ ਕਰ ਲਿਆ ।
ਨੋਟ:- ਦੋਸ਼ੀਆਨ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੌਰਾਨ ਪੁਲਿਸ ਰਿਮਾਂਡ ਦੱਸੀਆਂ ਪਾਸੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।