ਲਾਈਵ ਸ਼ੋਅ ਦੌਰਾਨ ਜ਼ਖ਼ਮੀ ਹੋਏ ਬਾਲੀਵੁੱਡ ਗਾਇਕ

ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦੇ ਕਰੋੜਾਂ ਪ੍ਰਸ਼ੰਸਕ ਹਨ। ਅਰਿਜੀਤ ਨੇ ਹੁਣ ਤੱਕ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਅਰਿਜੀਤ ਨੌਜਵਾਨਾਂ ’ਚ ਬਹੁਤ ਮਸ਼ਹੂਰ ਹੈ। ਦੇਸ਼ ਭਰ ਦੇ ਲੋਕ ਉਸ ਨੂੰ ਬਹੁਤ ਪਿਆਰ ਕਰਦੇ ਹਨ ਤੇ ਉਸ ਦੀ ਇਕ ਝਲਕ ਪਾਉਣ ਲਈ ਉਤਾਵਲੇ ਰਹਿੰਦੇ ਹਨ। ਹਾਲਾਂਕਿ ਕਈ ਵਾਰ ਇਹ ਪਿਆਰ ਇਨ੍ਹਾਂ ਸਿਤਾਰਿਆਂ ਲਈ ਸਿਰਦਰਦ ਬਣ ਜਾਂਦਾ ਹੈ। ਹਾਲ ਹੀ ’ਚ ਅਰਿਜੀਤ ਸਿੰਘ ਨਾਲ ਕੁਝ ਅਜਿਹਾ ਹੋਇਆ, ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਦਰਅਸਲ ਐਤਵਾਰ ਨੂੰ ਸਿੰਗਰ ਮਹਾਰਾਸ਼ਟਰ ਦੇ ਔਰੰਗਾਬਾਦ ’ਚ ਲਾਈਵ ਪਰਫਾਰਮੈਂਸ ਦੇ ਰਹੇ ਸਨ ਤਾਂ ਇਕ ਫੈਨ ਨੇ ਉਨ੍ਹਾਂ ਦਾ ਹੱਥ ਖਿੱਚ ਲਿਆ।

ਜਦੋਂ ਅਰਿਜੀਤ ਸਟੇਜ ’ਤੇ ਦਰਸ਼ਕਾਂ ਨਾਲ ਗੱਲ ਕਰ ਰਿਹਾ ਸੀ ਤਾਂ ਇਕ ਮਹਿਲਾ ਪ੍ਰਸ਼ੰਸਕ ਨੇ ਉਸ ਦਾ ਹੱਥ ਖਿੱਚ ਲਿਆ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਹਾਲਾਂਕਿ ਇਸ ਤੋਂ ਬਾਅਦ ਉਹ ਉਸ ਫੈਨ ਨੂੰ ਕਾਫੀ ਸਬਰ ਨਾਲ ਸਮਝਾਉਂਦੇ ਹੋਏ ਨਜ਼ਰ ਆਏ ਪਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕੁਝ ਲੋਕਾਂ ਨੇ ਗਾਇਕ ਨੂੰ ਵੀ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਵੀਡੀਓ ’ਚ ਅਰਿਜੀਤ ਸਿੰਘ ਕਹਿੰਦਾ ਹੈ, ‘‘ਤੁਸੀਂ ਮੈਨੂੰ ਖਿੱਚ ਰਹੇ ਸੀ। ਕਿਰਪਾ ਕਰਕੇ ਸਟੇਜ ’ਤੇ ਆਓ। ਸੁਣੋ, ਮੈਂ ਸੰਘਰਸ਼ ਕਰ ਰਿਹਾ ਹਾਂ, ਠੀਕ ਹੈ? ਤੁਹਾਨੂੰ ਇਹ ਸਮਝਣਾ ਪਵੇਗਾ।’’

ਫੈਨਜ਼ ਦੇ ਜਵਾਬ ’ਤੇ ਅਰਿਜੀਤ ਫਿਰ ਕਹਿੰਦੇ ਹਨ, ‘‘ਤੁਸੀਂ ਇਥੇ ਮੌਜ-ਮਸਤੀ ਕਰਨ ਆਏ ਹੋ, ਕੋਈ ਗੱਲ ਨਹੀਂ ਪਰ ਜੇਕਰ ਮੈਂ ਪ੍ਰਦਰਸ਼ਨ ਨਹੀਂ ਕਰ ਸਕਦਾ ਤਾਂ ਤੁਸੀਂ ਮਸਤੀ ਨਹੀਂ ਕਰ ਸਕੋਗੇ, ਇਹ ਇੰਨਾ ਹੀ ਸਾਧਾਰਨ ਹੈ ਕਿ ਤੁਸੀਂ ਮੈਨੂੰ ਇਸ ਤਰ੍ਹਾਂ ਖਿੱਚ ਰਹੇ ਹੋ। ਹਾਂ, ਹੁਣ ਮੇਰੇ ਹੱਥ ਕੰਬ ਰਹੇ ਹਨ। ਕੀ ਮੈਂ ਜਾਵਾਂ?’’

ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਕ ਯੂਜ਼ਰ ਨੇ ਕੁਮੈਂਟ ਕੀਤਾ, ‘‘ਅਜਿਹੇ ਲੋਕਾਂ ਦੀ ਬਿਲਕੁਲ ਵੀ ਤਾਰੀਫ਼ ਨਹੀਂ ਕਰਨੀ ਚਾਹੀਦੀ।’’ ਇਕ ਹੋਰ ਨੇ ਲਿਖਿਆ, ‘‘ਉਹ ਅਜਿਹੇ ਕੰਮ ਕਰਦੇ ਹਨ, ਫਿਰ ਉਹ ਬੋਲਦੇ ਹਨ, ਸੈਲੇਬਸ ਰਵੱਈਆ ਦਿਖਾਉਂਦੇ ਹਨ।’’ ਜਦਕਿ ਇਕ ਨੇ ਲਿਖਿਆ, ‘‘ਬਹੁਤ ਕਮਜ਼ੋਰ ਨਿਕਲਿਆ।’’ ਇਕ ਹੋਰ ਲਿਖਦਾ ਹੈ, ‘‘ਕੀ ਇਹ ਇਕ ਔਰਤ ਸੀ ਜਾਂ ਆਇਰਨ ਮੈਨ, ਜੋ ਬਹੁਤ ਸੱਟ ਲੱਗੀ।’’

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet giriştipobetfixbetjojobetmatbetpadişahbetpadişahbetYalova escortholiganbet