06/03/2024 5:48 PM

ਪੰਜਾਬ ‘ਚ ਲੂ ਨੂੰ ਲੈ ਕੇ ਐਡਵਾਇਜ਼ਰੀ ਜਾਰੀ, ਜ਼ਰੂਰੀ ਹੋਣ ‘ਤੇ ਦੁਪਹਿਰੇ ਘਰੋਂ ਨਿਕਲੋ

ਪਿਛਲੇ ਦੋਤਿੰਨ ਦਿਨਾਂ ਦੌਰਾਨ ਅਚਾਨਕ ਵਧੀ ਗਰਮੀ ਕਾਰਨ ਪੰਜਾਬ ਵਿੱਚ ਹੀਟਵੇਵ ਦੇ ਆਸਾਰ ਹਨ ਇਸ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਇਸ ਵਿੱਚ ਲੋਕਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ ਭਾਵੇਂ ਤੁਹਾਨੂੰ ਬਹੁਤ ਜ਼ਰੂਰੀ ਹੋਣਤੇ ਘਰ ਤੋਂ ਬਾਹਰ ਨਿਕਲਣਾ ਪਵੇ, ਪਾਣੀ ਦੀ ਬੋਤਲ ਆਪਣੇ ਨਾਲ ਰੱਖੋ ਗਰਮੀ ਕਾਰਨ ਸਰੀਰ ਦੇ ਅੰਗ ਡਰਾਈ ਹੋਣ ਕਾਰਨ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ

ਮੌਸਮ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਗਰਮੀਆਂ ਦੇ ਮੌਸਮ ਵਿੱਚ ਹਲਕੇ ਰੰਗ ਦੇ ਕੱਪੜੇ ਪਹਿਨਣ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਨਾਲ ਹੀ ਧੁੱਪ ਆਦਿ ਤੋਂ ਬਚਣ ਲਈ ਪੂਰੀ ਬਾਹਾਂ ਵਾਲੇ ਕੱਪੜੇ ਪਹਿਨੋ। ਧੁੱਪ ਵਿਚ ਨਿਕਲਦੇ ਸਮੇਂ ਆਪਣੇ ਸਿਰ ਅਤੇ ਮੂੰਹ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ। ਨਾਲ ਹੀ ਕਾਰਬੋਨੇਟਿਡ ਮਿੱਠੇ ਪੀਣ ਵਾਲੇ ਪਦਾਰਥ, ਕੌਫੀ ਅਤੇ ਅਲਕੋਹਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਰੀਰ ਵਿੱਚ ਖੁਸ਼ਕੀ ਵਧਾਉਂਦਾ ਹੈ

ਖਾਣਾ ਖਾਂਦੇ ਸਮੇਂ ਸਲਾਦ ਪਿਆਜ਼ ਸ਼ਾਮਿਲ ਕਰਨਾ ਫਾਇਦੇਮੰਦ ਰਹੇਗਾ ਕਿਉਂਕਿ ਪਿਆਜ਼ ਹੀਟ ਸਟ੍ਰੋਕ ਤੋਂ ਬਚਾਉਂਦਾ ਹੈ ਇਸੇ ਤਰ੍ਹਾਂ ਜੀਰਾ ਅਤੇ ਕਾਲੇ ਨਮਕ ਦੇ ਨਾਲ ਕੱਚਾ ਅੰਬ ਖਾਣ ਨਾਲ ਵੀ ਹੀਟ ਸਟ੍ਰੋਕ ਤੋਂ ਬਚਿਆ ਜਾ ਸਕਦਾ ਹੈ

ਜਲੰਧਰ ਦੇ ਡਾ. ਰਮਨ ਸ਼ਰਮਾ ਨੇ ਦੱਸਿਆ ਕਿ ਗਰਮੀਆਂ ਦੌਰਾਨ ਜੇ ਤੁਹਾਨੂੰ 40 ਡਿਗਰੀ ਤੋਂ ਉੱਪਰ ਤਾਪਮਾਨ ਘਬਰਾਹਟ, ਬੇਚੈਨੀ ਜਾਂ ਬੋਲਣ ਦਿੱਕਤ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ। ਗਰਮੀਆਂ ਦੇ ਮੌਸਮ ਵਿੱਚ ਦਿਲ ਦੀ ਧੜਕਣ, ਉਲਟੀਆਂ ਜਾਂ ਸਿਰਦਰਦਚੱਕਰ ਆਉਣ ਦੀ ਸੂਰਤ ਵਿੱਚ ਵੀ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਇਹ ਸਾਰੇ ਹੀਟ ਸਟ੍ਰੋਕ ਦੇ ਲੱਛਣ ਹਨ। ਹੀਟ ਸਟ੍ਰੋਕ ਨਾਲ ਸਰੀਰ ਗਰਮ ਹੋ ਜਾਂਦਾ ਹੈ ਅਤੇ ਚਮੜੀ ਖੁਸ਼ਕ ਹੋ ਜਾਂਦੀ ਹੈ ਡਾਕਟਰ ਨੇ ਹੀਟ ਸਟ੍ਰੋਕ ਅਤੇ ਲੂ ਤੋਂ ਬਚਣ ਲਈ ਵੱਧ ਤੋਂ ਵੱਧ ਤਰਲ ਪਦਾਰਥ ਲੈਣ ਲਈ ਕਿਹਾ ਅਜਿਹੇ ਮੌਸਮ ਵਿੱਚ ਤਰਬੂਜ, ਮੌਸੰਬੀ, ਖੀਰਾ, ਟਮਾਟਰ, ਅੰਗੂਰ ਅਤੇ ਨਾਰੀਅਲ ਪਾਣੀ ਲੈਣਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਨ੍ਹਾਂ ਵਿੱਚ ਪਾਣੀ ਜ਼ਿਆਦਾ ਹੁੰਦਾ ਹੈ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ, ਇਸ ਲਈ ਹਰ ਅੱਧੇ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ