02/24/2024 7:12 AM

ਪੁਲਿਸ ਦੇ ਹੱਥੇ ਚੜੇ 2 ਨਸ਼ਾ ਤਸਕਰ, 50 ਹਜ਼ਾਰ  ਗੋਲੀਆਂ ਕੀਤੀਆਂ ਬਰਾਮਦ

ਪੰਜਾਬ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫਤਾਰੀ ਵੱਖ-ਵੱਖ ਮਾਮਲਿਆਂ ਵਿੱਚ ਕੀਤੀ ਗਈ ਹੈ। ਪੁਲਿਸ ਨੂੰ ਮੁਲਜ਼ਮਾਂ ਕੋਲੋਂ 50,000 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਹਨ। ਇਸ ਦੇ ਨਾਲ ਹੀ ਇੱਕ ਕਾਰ ਵੀ ਜ਼ਬਤ ਕਰ ਲਈ ਗਈ ਹੈ। ਇਹ ਜਾਣਕਾਰੀ SP ਮੁਹੰਮਦ ਸਰਫਰਾਜ਼ ਆਲਮ ਵੱਲੋਂ ਦਿੱਤੀ ਗਈ ਹੈ।

ਪਹਿਲੇ ਮਾਮਲੇ ਵਿੱਚ SP ਮੁਹੰਮਦ ਸਰਫਰਾਜ਼ ਨੇ ਦੱਸਿਆ ਕਿ ਕਸਿਆਣਾ ਨੇੜੇ ਪੁਲਿਸ ਦੀ ਟੀਮ ਨੇ ਇੱਕ ਸ਼ੱਕੀ ਕਾਰ ਚਾਲਾਕ ਨੂੰ ਰੋਕਿਆ। ਇਸ ਮਗਰੋਂ ਜਦੋਂ ਉਸ ਦੇ ਕਾਰ ਦੀ ਤਲਾਸ਼ੀ ਸ਼ੁਰੂ ਕੀਤੀ ਗਈ ‘ਤਾਂ ਮੁਲਜ਼ਮ ਕਾਰ ਛੱਡ ਕੇ ਛੱਡ ਕੇ ਫਰਾਰ ਹੋ ਗਿਆ। ਹਾਲਾਂਕਿ, ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਕਾਰ ਵਿੱਚੋਂ ਟਰਾਮਾਡੋਲ ਹਾਈਡ੍ਰੋਕਲੋਰਾਈਡ ਦੀਆਂ 40,000 ਗੋਲੀਆਂ ਬਰਾਮਦ ਹੋਈਆਂ। ਫੜੇ ਗਏ ਮੁਲਜ਼ਮ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਪਟਿਆਲਾ ਪਿੰਡ ਹਿਰਦਾਪੁਰ ਵੱਜੋਂ ਹੋਈ ਹੈ।

ਦੂਜੇ ਮਾਮਲੇ ਸਬੰਧੀ ਜਾਣਕਰੀ ਦਿੰਦਿਆਂ SP ਨੇ ਦੱਸਿਆ ਕਿ ਰੋਹੜ ਜੰਗੀਦ ਪੁਲਿਸ ਚੌਕੀ ਦੀ ਇੱਕ ਟੀਮ ਨੇ ਹਰੀਗੜ੍ਹ ਪਿੰਡ ਨੇੜਿਓਂ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ ਕਥਿਤ ਤੌਰ ‘ਤੇ 10,000 ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਕਿਹਾ ਕਿ ਉਹ ਇਨ੍ਹਾਂ ਗੋਲੀਆਂ ਦੇ ਸਰੋਤ ਦਾ ਪਤਾ ਲਗਾਉਣ ਲਈ ਦੋਵਾਂ ਸ਼ੱਕੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਹ ਗੋਲੀਆਂ ਪੰਜਾਬ ਵਿੱਚ ਕਿਸ ਨੂੰ ਸਪਲਾਈ ਕੀਤੀਆਂ ਜਾਣੀਆਂ ਸਨ।