05/24/2024 12:24 PM

NASA ਦੀ ਦਿਲ ਦਹਿਲਾ ਦੇਣ ਵਾਲੀ ਖੋਜ!

NASA ਨੇ ਲੋਕਾਂ ਨੂੰ Solar Storm ਦੇ ਖ਼ਤਰੇ ਬਾਰੇ ਚਿਤਾਵਨੀ ਦਿੱਤੀ ਹੈ। ਨਾਸਾ ਨੇ ਕਿਹਾ, ਜੇ ਭਵਿੱਖ ‘ਚ ਕਦੇ ਵੀ ਵੱਡਾ Solar Storm ਜਾਂ ਸੂਰਜੀ ਤੂਫਾਨ (ਸੌਰ ਤੂਫਾਨ) ਆਉਂਦਾ ਹੈ ਤਾਂ ਧਰਤੀ ‘ਤੇ ਸਿਰਫ 30 ਮਿੰਟ ਪਹਿਲਾਂ ਹੀ ਅਲਰਟ ਜਾਰੀ ਕੀਤਾ ਜਾ ਸਕਦਾ ਹੈ। ਜੇ ਲੋਕ ਇਨ੍ਹਾਂ 30 ਮਿੰਟਾਂ ‘ਚ ਆਪਣੇ-ਆਪ ਨੂੰ ਸਹੀ-ਸਲਾਮਤ ਬਚਾ ਲੈਣ ਤਾਂ ਕੁਝ ਹੱਦ ਤੱਕ ਗੁੰਜਾਇਸ਼ ਹੋਵੇਗੀ, ਨਹੀਂ ਤਾਂ ਤਬਾਹੀ ਦਾ ਨਜ਼ਾਰਾ ਦੇਖਣ ‘ਚ ਥੋੜੀ ਵੀ ਦੇਰ  ਨਹੀਂ ਲੱਗੇਗਾ।

DAGGER ਟੈਕਨੋਲੋਜੀ ‘ਤੇ ਕੰਮ 

Solar Storm ਦੇ ਖਤਰੇ ਨਾਲ ਦੁਨੀਆ ਨੂੰ ਬਚਾਉਣ ਲਈ ਨਾਸਾ ਦੇ ਵਿਗਿਆਨੀ DAGGER ਨਾਮ ਦੀ ਇਕ ਨਵੀਂ ਤਕਨੀਕ ਉੱਤੇ ਖੋਜ ਕਰ ਰਹੇ ਹਨ। ਡੇਲੀ ਸਟਾਰ ‘ਚ ਛਪੀ ਖਬਰ ਮੁਤਾਬਕ DAGGER solar storm ਨਾਲ ਜੁੜੀ ਹੋਰ ਜਾਣਕਾਰੀ ਦੇਣ ‘ਚ ਮਦਦ ਕਰੇਗਾ। ਇਸ ਤਕਨੀਕ ਦੀ ਮਦਦ ਨਾਲ Solar Storm ਦਾ ਕੁਝ ਮਿੰਟ ਪਹਿਲਾਂ ਅਨੁਮਾਨ ਲਾਇਆ ਜਾ ਸਕਦਾ ਹੈ ਅਤੇ ਇਸ ਦੀ ਦਿਸ਼ਾ ਵੀ ਦੱਸੀ ਜਾ ਸਕਦੀ ਹੈ।

ਰੇਡੀਏਸ਼ਨ ਦਾ ਪੂਰੀ ਦੁਨੀਆ ‘ਤੇ ਪ੍ਰਭਾਵ

ਵਿਗਿਆਨੀਆਂ ਦਾ ਕਹਿਣਾ ਹੈ ਕਿ Solar Storm ਤੋਂ ਨਿਕਲਣ ਵਾਲੀ ਰੇਡੀਏਸ਼ਨ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇੰਨਾ ਹੀ ਨਹੀਂ, ਇਹ ਧਰਤੀ ਦੇ ਆਲੇ-ਦੁਆਲੇ ਦੇ ਵਾਤਾਵਰਣ ‘ਤੇ ਵੀ ਆਪਣਾ ਪ੍ਰਭਾਵ ਦਿਖਾਉਂਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਤਿਹਾਸ ਵਿੱਚ ਪਹਿਲਾਂ ਵੀ ਕਈ Solar Storm ਦਰਜ ਕੀਤੇ ਗਏ ਹਨ। ਕੈਨੇਡਾ ਦੇ ਕਿਊਬਿਕ ਸ਼ਹਿਰ ਵਿੱਚ ਸਾਲ 1989 ਵਿੱਚ ਇੱਕ Solar Storm ਰਿਕਾਰਡ ਕੀਤਾ ਗਿਆ ਸੀ। ਇਸ ਕਾਰਨ ਪੂਰੇ ਸ਼ਹਿਰ ਦੀ ਬਿਜਲੀ ਗੁੱਲ ਹੋ ਗਈ। ਉਸੇ ਸਮੇਂ, ਸਾਲ 1859 ਵਿਚ, ਅਮਰੀਕਾ ਵਿਚ ਇਕ ਸੁਪਰ ਪਾਵਰਫੁੱਲ ਸੂਰਜੀ ਤੂਫਾਨ ਦੇਖਿਆ ਗਿਆ ਸੀ।

ਇਨ੍ਹਾਂ ‘ਤੇ ਸਭ ਤੋਂ ਵੱਧ ਪ੍ਰਭਾਵਿਤ

ਸੂਰਜੀ ਤੂਫਾਨਾਂ ਨੂੰ ਭੂ-ਚੁੰਬਕੀ ਤੂਫਾਨ ਵੀ ਕਿਹਾ ਜਾਂਦਾ ਹੈ। ਇਸਦਾ ਸਭ ਤੋਂ ਵੱਧ ਪ੍ਰਭਾਵ ਰੇਡੀਓ ਸਿਗਨਲਾਂ, ਪਾਵਰ ਗਰਿੱਡਾਂ ਅਤੇ ਸੰਚਾਰ ਸਿਗਨਲਾਂ ‘ਤੇ ਦੇਖਿਆ ਜਾਂਦਾ ਹੈ। ਪੁਲਾੜ ‘ਚ ਧਰਤੀ ਦੇ ਚੱਕਰ ਲਗਾਉਣ ਵਾਲੇ ਉਪਗ੍ਰਹਿ ‘ਤੇ ਇਨ੍ਹਾਂ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ, ਜਿਸ ਕਾਰਨ ਡਾਟਾ ਇਕੱਠਾ ਕਰਨ ‘ਚ ਦਿੱਕਤ ਆਉਂਦੀ ਹੈ। ਉਦਾਹਰਨ ਲਈ, ਜਦੋਂ ਸੂਰਜੀ ਤੂਫਾਨ ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਉਪਗ੍ਰਹਿ ਨੂੰ ਪ੍ਰਭਾਵਿਤ ਕਰਦੇ ਹਨ, ਤਾਂ ਸਿਗਨਲ ਵਿੱਚ ਸਮੱਸਿਆ ਆਉਂਦੀ ਹੈ। ਇਸ ਕਾਰਨ ਮੌਸਮ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ।