ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੋ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲ ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਤਰਸ਼ੇਮ ਮਸੀਹ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ । ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਗ੍ਰਿਫਤਾਰ ਕੀਤਾ ਗਿਆ ਹੈ ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 19,05, 2023 ਨੂੰ ਕਰਾਇਮ ਬ੍ਰਾਂਚ ਜਿਲ੍ਹਾ ਜਲੰਧਰ ਦਿਹਾਤੀ ਦੇ ਐਸ.ਆਈ ਭੁਪਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਬਾਸਿਲਸਿਲਾ ਨਾਕਾਬਦੀ ਥਾਂ ਚੈਕਿੰਗ ਤੋੜ ਪੁਰਸ਼ਾਂ ਦੇ ਸਬੰਧ ਵਿਚ ਮੇਨ ਹਾਈਵੇ ਜਲੰਧਰ ਤੋਂ ਅਮ੍ਰਿਤਸਰ ਦਿਆਲਪੁਰ ਮੌਜੂਦ ਸੀ ਤੇ ਅਮ੍ਰਿਤਸਰ ਵੱਲੋਂ ਆਉਂਦੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਤਾਂ ਇਕ ਮੋਨਾ ਨੌਜਵਾਨ ਮੋਟਰਸਾਇਕਲ ਪਰ ਸਵਾਰ ਅਮ੍ਰਿਤਸਰ ਸਾਇਡ ਵੱਲੋਂ ਆਇਆ ਜਿਸ ਨੂੰ SI ਭੁਪਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਰੁਕਵਾ ਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਸੁੱਚਾ ਸਿੰਘ ਉਰਫ ਸਾਬਾ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਮੁਹੱਲਾ ਨਾਨਕਸਰ ਬਾਜ਼ੀਗਰਾਂ ਵਾਲੀ ਗਲੀ ਤਰਤਾਰਨ ਥਾਣਾ ਸਿਟੀ ਤਰਨਤਾਰਨ ਜਿਲਾ ਤਰਨਤਾਰਨ ਦੱਸਿਆ, ਜਿਸ ਦੀ ਹਸਬ ਜਾਬਤਾ ਤਲਾਸ਼ੀ ਕਰਨ ਪਰ ਉਸ ਦੇ ਕਬਜਾ ਵਿਚਲੇ ਮੋਟਰਸਾਇਕਲ ਨੰਬਰ 346-AF 0858 ਦੀ ਟੂਲ ਕਿਟ ਵਿਚ ਇਕ ਮੋਮੀ ਲਿਫਾਫਾ ਬਰਾਮਦ ਹੋਇਆ ਜਿਸ ਨੂੰ ਖੋਲ ਕੇ ਚੇਕ ਕਰਨ ਪਰ ਉਸ ਵਿੱਚ 90 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ SI ਭੁਪਿੰਦਰ ਸਿੰਘ ਨੇ ਮੁਕੱਦਮਾ ਦਰਜ ਰਜਿਸਟਰ ਕਰਵਾਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਜੇ ਦੋਸ਼ੀ ਸੁੱਚਾ ਸਿੰਘ ਉਰਫ ਸਾਬਾ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਮੁਹੱਲਾ ਨਾਨਕਸਰ ਬਾਜੀਗਰਾਂ ਵਾਲੀ ਗਲੀ ਤਰਤਾਰਨ ਥਾਣਾ ਸਿਟੀ ਤਰਨਤਾਰਨ ਜਿਲਾ ਤਰਨਤਾਰਨ ਨੂੰ ਹਸਬਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਮੁੱਕਦਮਾ ਨੰਬਰ 57 ਮਿਤੀ 19,05,2023 ਅਧ 21 – 61-85 NDPS Act ਥਾਣਾ ਕਰਤਾਰਪੁਰ ਜਿਲਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿਚ ਲਿਆਂਦੀ।
ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਮਨਪ੍ਰੀਤ ਸਿੰਘ ਢਿੱਲ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਦੋਸ਼ੀ ਸੁੱਚਾ ਸਿੰਘ ਉਰਫ ਸਾਂਝਾ ਸਿੰਘ ਉਕਤ ਕੈਂਟਰ ਦੀ ਡਰਾਈਵਰੀ ਦਾ ਕੰਮ ਕਰਦਾ ਹੈ ਅਤੇ ਇਸਨੇ ਇਸ ਲਈ ਉਸ ਮੋਟਰਸਾਇਕਲ ਦੀ ਵਰਤੋਂ ਕੀਤੀ ਜਿਸ ਦੀ ਨੰਬਰ ਪਲੇਟ ਪਰ ਆਰਮੀ ਲਿਖਿਆ ਸੀ ਤਾਂ ਜੋ ਰਸਤੇ ਵਿੱਚ ਪੁਲਿਸ ਵੱਲੋਂ ਉਸ ਦੀ ਚੈਕਿੰਗ ਨਾਂ ਕੀਤੀ ਜਾਵੇ ਅਤੇ ਉਹ ਆਸਾਨੀ ਨਾਲ ਹੈਰੋਇਨ ਸਪਲਾਈ ਕਰ ਸਕੇ ਦੋਸੀ ਉਕਤ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਉਸ ਦੀ ਬਲ-ਅੰਚਲ ਜਾਇਦਾਦ ਦਾ ਅਤੇ ਦੋਸੀ ਵੱਲੋਂ ਬ੍ਰਾਮਦ ਮੋਟਰਸਾਇਕਲ ਦੇ ਅਸਲ ਮਾਲਕਾ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਅਤੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਇਸ ਪਾਸੇ ਇਹ ਵੀ ਪੁੱਛ- ਗਿੱਛ ਕੀਤੀ ਜਾਵੇਗੀ ਕਿ ਇਹ ਹੈਰੋਇਨ ਕਿਸ ਪਾਸੋਂ ਖਰੀਦ ਕਰਦਾ ਸੀ, ਅਤੇ ਕਿਸ-ਕਿਸ ਨੂੰ ਅੱਗੇ ਸਪਲਾਈ ਕਰਦਾ ਹੈ ਅਤੇ ਇਸ ਦੇ ਬੇਕਰੜ- ਫਾਰਵਡ ਲਿੰਕ ਬਾਰੇ ਵੀ ਜਾਨਣਾ ਜਰੂਰੀ ਹੈ।
ਕੁੱਲ ਬ੍ਰਾਮਦਗੀ :-
1. 1 ਗ੍ਰਾਮ ਹੈਰੋਇਨ
2. ਇੱਕ ਮੋਟਰਸਾਇਕਲ ਸਪਲੈਂਡਰ ਪੁਲਸ ਨਥਰੀ PB46-AF-0858