ਪੰਜਾਬ ‘ਚ ਬੈਲਗੱਡੀਆਂ ਦੀ ਦੌੜ ਦੇਖਣ ਦੇ ਚਾਹਵਾਨ ਦੇਣ ਧਿਆਨ

ਪੰਜਾਬ ‘ਚ ਕਰੀਬ 9 ਸਾਲ ਬਾਅਦ ਬੈਲਗੱਡੀਆਂ ਦੀ ਦੌੜ ਦੇਖਣ ਨੂੰ ਮਿਲੇਗੀ। 11 ਜੂਨ ਨੂੰ ਕਿਲਾ ਰਾਏਪੁਰ ਦੇ ਸਟੇਡੀਅਮ ‘ਚ ਦਰਸ਼ਕ ਸਿੰਗਲ ਬੈਲਗੱਡੀਆਂ ਦੀ ਦੌੜ ਵੇਖ ਸਕਣਗੇ। ਇਹ ਐਲਾਨ ਐਤਵਾਰ ਨੂੰ ਪੰਜਾਬ ਬੈਲਗੱਡੀ ਦੌੜ ਐਸੋਸੀਏਸ਼ਨ ਨੇ ਕੀਤਾ ਹੈ। ਐਤਵਾਰ ਨੂੰ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੇ ਸੁਪਰੀਮ ਕੋਰਟ ਵਲੋਂ ਬੈਲਗੱਡੀ ਦੌੜ ਨੂੰ ਹਰੀ ਝੰਡੀ ਦਿੱਤੇ ਜਾਣ ਦੇ ਫ਼ੈਸਲੇ ਨੂੰ ਧਿਆਨ ‘ਚ ਰੱਖਦਿਆਂ ਇਕ ਬੈਠਕ ਦਾ ਆਯੋਜਨ ਕੀਤਾ। ਇਸ ਬੈਠਕ ‘ਚ ਸਰਵ ਸੰਮਤੀ ਨਾਲ ਪੰਜਾਬ ‘ਚ ਦੁਬਾਰਾ ਸਿੰਗਲ ਬੈਲਗੱਡੀ ਦੌੜ ਦੇ ਆਗਾਜ਼ ਨੂੰ ਹਰੀ ਝੰਡੀ ਵਿਖਾਈ ਗਈ। ਇਸ ਦੌਰਾਨ ਗਰੇਵਾਲ ਸਪੋਟਰਸ ਸੁਸਾਇਟੀ ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਇਸ ਕਾਨੂੰਨੀ ਲੜਾਈ ਦੀ ਜਿੱਤ ਦਾ ਸਿਹਰਾ ਦੁਆਬ ਬੈਲ ਦੌੜਾਕ ਕਮੇਟੀ ਦੇ ਸਕੱਤਰ ਨਿਰਮਲ ਸਿੰਘ ਨਿੰਮਾ ਅਤੇ ਹੋਰ ਪ੍ਰਤੀਨਿਧੀਆਂ ਨੂੰ ਵੀ ਜਾਂਦਾ ਹੈ ਕਿਉਂਕਿ ਇਹ ਕਮੇਟੀ ਕਾਨੂੰਨੀ ਲੜਾਈ ‘ਚ ਅੱਗੇ ਰਹੀ ਹੈ। ਉਧਰ, ਸਕੱਤਰ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਬੈਲਗੱਡੀਆਂ ਦੀ ਦੌੜ ’ਤੇ ਰੋਕ ਨੂੰ ਹਟਾਉਣ ਤੋਂ ਪੰਜਾਬ ‘ਚ ਬੈਲਗੱਡੀਆਂ ਦੀ ਦੌੜ ‘ਚ ਹਿੱਸਾ ਲੈਣ ਵਾਲੇ ਕਾਫ਼ੀ ਉਤਸ਼ਾਹਿਤ ਹਨ।

ਕਿਲਾ ਰਾਏਪੁਰ ਰਿਹਾ ਹੈ ਬੈਲਗੱਡੀ ਦੌੜ ਦਾ ਸਭ ਤੋਂ ਵੱਡਾ ਕੇਂਦਰ

ਪੰਜਾਬ ‘ਚ ਕਿਲਾ ਰਾਏਪੁਰ ਦੇ ਸਾਲਾਨਾ ਖੇਡ ਸਮਾਰੋਹ ‘ਚ ਬੈਲਗੱਡੀ ਦੌੜ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਰਹੀ ਹੈ। ਕਿਲਾ ਰਾਏਪੁਰ ਦੀਆਂ ਖੇਡਾਂ ਨੂੰ ਮਾਨੀ ਰੂਰਲ ਓਲੰਪਿਕ ਗੇਮਜ਼ ਦਾ ਦਰਜਾ ਦਿੱਤਾ ਜਾਂਦਾ ਹੈ। ਕਮੇਟੀ ਦੇ ਮੈਬਰਾਂ ਨੇ ਕਿਹਾ ਕਿ ਇਸ ਓਲੰਪਿਕ ‘ਚ ਬੈਲਗੱਡੀ ਦੌੜ ਨਾ ਹੋਣ ਨਾਲ ਨਿਰਾਸ਼ਾ ਦਾ ਮਾਹੌਲ ਸੀ ਪਰ ਹੁਣ ਦਰਸ਼ਕ ਪੂਰਾ ਆਨੰਦ ਲੈ ਸਕਣਗੇ। ਹਾਲਾਂਕਿ ਬੈਲਗੱਡੀ ਦੌੜ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੇ ਇਸ ਗੱਲ ਨੂੰ ਯਕੀਨੀ ਕੀਤਾ ਕਿ ਖੇਡ ਸਮਾਰੋਹ ਦੌਰਾਨ ਪਸ਼ੂਆਂ ਦੇ ਉਤਪੀੜਨ ’ਤੇ ਪੂਰੀ ਤਰ੍ਹਾਂ ਅੰਕੁਸ਼ ਲਗਾਇਆ ਜਾਵੇਗਾ ਅਤੇ ਪਸ਼ੂਆਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇਗੀ।

ਕੁੱਤਿਆਂ ਤੇ ਘੋੜਿਆਂ ਦੀ ਦੌੜ ਵੀ ਰਹੇਗੀ ਖਿੱਚ ਦਾ ਕੇਂਦਰ

ਕਿਲਾ ਰਾਏਪੁਰ ‘ਚ ਬੈਲਗੱਡੀ ਦੌੜ ਤੋਂ ਇਲਾਵਾ ਦਰਸ਼ਕ ਕੁੱਤਿਆਂ ਅਤੇ ਘੋੜਿਆਂ ਦੀ ਦੌੜ ਦਾ ਵੀ ਆਨੰਦ ਲੈ ਸਕਣਗੇ। ਬੈਲਗੱਡੀ ਦੌੜ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਦੀ ਮੰਨੀਏ ਤਾਂ ਇਨ੍ਹਾਂ ਖੇਡਾਂ ਲਈ ਪੂਰੇ ਪੰਜਾਬ ਤੋਂ ਅਰਜ਼ੀਆਂ ਮੰਗੀਆਂ ਜਾਣਗੀਆਂ ਅਤੇ ਖੇਡ ‘ਚ ਹਿੱਸਾ ਲੈਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਬੈਲਗੱਡੀ ਦੌੜ ਦੇ ਸੰਚਾਲਕਾਂ ਨੂੰ ਕੀਤਾ ਸਨਮਾਨਿਤ

ਬੈਠਕ ਦੌਰਾਨ ਬੈਲਗੱਡੀ ਦੌੜ ਦੇ ਸੰਚਾਲਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਦੁਆਬ ਬੈਲਗੱਡੀ ਦੌੜਾਕ ਕਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ ਸਮੇਤ ਰਾਜਵੰਤ ਸਿੰਘ ਭੂਪੇਵਾਲ, ਕਿੰਦੀ ਕੁਲੇਵਾਲਾ, ਭੋਲਾ ਪ੍ਰਧਾਨ ਕੁਟਾਲਾ, ਇੰਦਰਜੀਤ ਸਿੰਘ, ਜੱਗੀ ਆਸੀ, ਬੱਟਾ ਫੱਲੇਵਾਲ, ਅਰਸ਼ ਨਾਰੰਗਵਾਲ, ਮਾਸਟਰ ਗੁਰਵਿੰਦਰ ਸਿੰਘ, ਸਰਪੰਚ ਗਿਆਨ ਸਿੰਘ, ਗੁਰਦੀਪ ਸਿੰਘ, ਰਾਜਵਿੰਦਰ ਸਿੰਘ, ਪਰਮਜੀਤ ਸਿੰਘ ਕੌਚ, ਬਲਰਾਜ ਗਾਬਾ, ਮਾਲਵਿੰਦਰ ਸਿੰਘ, ਰਾਜਿੰਦਰ ਸਿੰਘ, ਚਰਨਜੀਤ ਸਿੰਘ, ਗੁਰਪ੍ਰਤਾਪ ਸਿੰਘ, ਗੁਰਜੀਤ ਸਿੰਘ, ਜਗਵਿੰਦਰ ਸਿੰਘ, ਗੁਰਦੀਪ ਸਿੰਘ ਵੀ ਹਾਜ਼ਰ ਰਹੇ।

 

hacklink al hack forum organik hit kayseri escort deneme bonusu veren sitelerMostbetdeneme bonusu veren sitelerMostbetGrandpashabetGrandpashabetSnaptikgrandpashabetGrandpashabetelizabet girişcasibomaydın eskortaydın escortmanisa escortCasibomcasibom güncel girişonwin girişimajbetdinimi porn virin sex sitilirijasminbet girişdeneme bonusu veren sitelerjojobetjojobetonwin girişCasibom Güncel Girişgrandpashabet güncel girişcasibom 840 com girisslot siteleridiritmit binisit viritn sitilirtbaşarıbetCasino Sitelerigüvenilir casino siteleriesenyurt escortstarzbet twittercasibom girişcasibomgalabetMarsbahis 456asyabahisbahisbudur girişmilanobetjojobetholiganbetgrandpashabetmatadorbetonwinsahabetsekabetmatbetimajbetjojobetdeneme bonusu veren siteleriptvbetsatmarsbahissahabet