ਪ੍ਰਸਿੱਧ ਅਦਾਕਾਰ ਨਿਤੇਸ਼ ਪਾਂਡੇ ਦੇ ਅਚਾਨਕ ਦਿਹਾਂਤ ਦੀ ਖ਼ਬਰ ਨਾਲ ਪੂਰੀ ਟੀ. ਵੀ. ਇੰਡਸਟਰੀ ਸਦਮੇ ‘ਚ ਹੈ। ਨਿਤੇਸ਼ ਦਾ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਮੁੰਬਈ ਸਥਿਤ ਘਰ ਲਿਆਂਦਾ ਗਿਆ। ਜਿੱਥੇ ਨਿਤੇਸ਼ ਨੂੰ ਅਲਵਿਦਾ ਕਹਿਣ ਲਈ ਕਈ ਸਿਤਾਰੇ ਪਹੁੰਚੇ ਸਨ।
ਫ਼ਿਲਮੀ ਸਿਤਾਰਿਆਂ ਨੇ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ
ਨਿਤੇਸ਼ ਪਾਂਡੇ ਦਾ 24 ਮਈ ਦੀ ਰਾਤ ਨੂੰ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਨਿਤੇਸ਼ ਦੇ ਕਰੀਬੀ ਦੋਸਤ ਅਤੇ ਕਈ ਮਸ਼ਹੂਰ ਹਸਤੀਆਂ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੀਆਂ। ਨਿਤੇਸ਼ ਪਾਂਡੇ ਦੀ ਦੋਸਤ ਤੇ ‘ਅਨੁਪਮਾ’ ਕੋ-ਸਟਾਰ ਰੂਪਾਲੀ ਗਾਂਗੁਲੀ ਵੀ ਰੋਂਦੇ ਹੋਏ ਉਨ੍ਹਾਂ ਦੇ ਘਰ ਪਹੁੰਚੀ। ਇਨ੍ਹਾਂ ਤੋਂ ਇਲਾਵਾ ਆਰ ਮਾਧਵਨ, ਦਿਸ਼ਾ ਪਰਮਾਰ, ਭੂਮੀ ਪੇਡਨੇਕਰ, ਰਾਜਕੁਮਾਰ ਰਾਓ, ਨਕੁਲ ਮਹਿਤਾ, ਸਿਧਾਰਥ ਨਿਗਮ, ਅਭਿਸ਼ੇਕ ਨਿਗਮ, ਕ੍ਰਿਤਿਕਾ ਕਾਮਰਾ, ਰੇਣੁਕਾ ਸ਼ਹਾਣੇ, ਅਸ਼ਲੇਸ਼ਾ ਸਾਵੰਤ ਸਮੇਤ ਕਈ ਸਿਤਾਰੇ ਇਸ ਦੁੱਖ ਦੀ ਘੜੀ ‘ਚ ਨਿਤੇਸ਼ ਪਾਂਡੇ ਦੇ ਪਰਿਵਾਰ ਨੂੰ ਮਿਲਣ ਪਹੁੰਚੇ।
ਪਿਤਾ ਦੀ ਲਾਸ਼ ਨੂੰ ਵਾਰ-ਵਾਰ ਚੁੰਮਦਾ ਰਿਹਾ ਪੁੱਤਰ
ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਨਿਤੇਸ਼ ਪਾਂਡੇ ਦਾ ਪੁੱਤ ਆਪਣੇ ਪਿਤਾ ਦੀ ਲਾਸ਼ ਨੂੰ ਵਾਰ-ਵਾਰ ਚੁੰਮਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਬੇਸੁੱਧ ਮਾਂ ਬੇਜਾਨ ਪਏ ਪੁੱਤਰ ਨੂੰ ਵਾਪਸ ਆਉਣ ਲਈ ਕਹਿੰਦੀ ਰਹੀ। ਨਿਤੇਸ਼ ਦੇ ਦਿਹਾਂਤ ‘ਤੇ ਉਨ੍ਹਾਂ ਦੇ ਘਰ ‘ਚ ਪਿਆ ਚੀਕ-ਚਿਹਾੜਾ ਦੇਖ ਕੇ ਕਿਸੇ ਦਾ ਵੀ ਦਿਲ ਕਰਲਾਉਣ ਲੱਗੇਗਾ।