Samsung Galaxy F54 5G ਨੂੰ ਭਾਰਤ ‘ਚ ਜੂਨ ਮਹੀਨੇ ‘ਚ ਲਾਂਚ ਕੀਤਾ ਜਾਵੇਗਾ। ਇਹ ਫੋਨ 6 ਜੂਨ ਨੂੰ ਲਾਂਚ ਹੋਵੇਗਾ। ਇਸ ਵਿੱਚ ਇੱਕ ਆਕਟਾ-ਕੋਰ Exynos ਚਿਪਸੈੱਟ ਹੈ। ਇਸ ਦੇ ਨਾਲ ਹੀ 25W ਵਾਇਰਡ ਫਾਸਟ ਚਾਰਜਿੰਗ ਸਪੋਰਟ ਦੇ ਨਾਲ 6000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਫੋਨ 30 ਮਈ ਤੋਂ ਪ੍ਰੀ-ਰਿਜ਼ਰਵੇਸ਼ਨ ਲਈ ਉਪਲਬਧ ਕਰਵਾਇਆ ਗਿਆ ਹੈ। ਇਸ ਦੇ ਤਹਿਤ 999 ਰੁਪਏ ਦੀ ਟੋਕਨ ਰਾਸ਼ੀ ਦੇ ਕੇ ਪ੍ਰੀ-ਬੁੱਕ ਕੀਤਾ ਜਾ ਸਕਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਪ੍ਰੀ-ਰਿਜ਼ਰਵੇਸ਼ਨ ‘ਤੇ ਗਾਹਕਾਂ ਨੂੰ 2,000 ਰੁਪਏ ਦਾ ਲਾਭ ਮਿਲੇਗਾ।
Samsung Galaxy F54 5G ਦੇ ਫੀਚਰਸ
Samsung Galaxy F54 5G ਨੂੰ ਹਰੇ ਅਤੇ ਨੀਲੇ ਰੰਗਾਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਇਸ ‘ਚ ਟ੍ਰਿਪਲ ਰੀਅਰ ਕੈਮਰਾ ਯੂਨਿਟ ਦਿੱਤਾ ਜਾ ਸਕਦਾ ਹੈ। ਇਹ ਫੋਨ ਇਮੇਜ ਸਟੇਬਲਾਈਜ਼ੇਸ਼ਨ (OIS) ਸਪੋਰਟ ਦੇ ਨਾਲ 108 ਮੈਗਾਪਿਕਸਲ ਦੇ ਪ੍ਰਾਇਮਰੀ ਰਿਅਰ ਕੈਮਰਾ ਸੈਂਸਰ ਆਪਟੀਕਲ ਨਾਲ ਲੈਸ ਹੋਵੇਗਾ।
ਉੱਥੇ ਹੀ ਫੋਨ ‘ਚ ਐਸਟ੍ਰੋਲੈਪਸ ਫੀਚਰ ਵੀ ਦਿੱਤਾ ਜਾ ਸਕਦਾ ਹੈ। 108 ਮੈਗਾਪਿਕਸਲ ਸੈਂਸਰ ਤੋਂ ਇਲਾਵਾ ਫੋਨ ‘ਚ 8 ਮੈਗਾਪਿਕਸਲ ਦਾ ਅਲਟਰਾ-ਵਾਈਡ-ਐਂਗਲ ਸੈਂਸਰ ਅਤੇ ਇਕ ਹੋਰ 2-ਮੈਗਾਪਿਕਸਲ ਦਾ ਸੈਂਸਰ ਦਿੱਤਾ ਜਾ ਸਕਦਾ ਹੈ। ਫੋਨ ‘ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਜਾ ਸਕਦਾ ਹੈ। ਫੋਨ ਦੇ ਬੇਸ ਵੇਰੀਐਂਟ ਦੀ ਕੀਮਤ 33,000 ਰੁਪਏ ਹੋ ਸਕਦੀ ਹੈ। ਉਥੇ ਹੀ Samsung Galaxy F54 5G ਵਿੱਚ 6.7-ਇੰਚ 120Hz ਫੁੱਲ-ਐਚਡੀ+ (2400 x 1080 ਪਿਕਸਲ) AMOLED ਡਿਸਪਲੇ ਦਿੱਤੀ ਜਾ ਸਕਦੀ ਹੈ। ਇਸ ਦੀ ਰਿਫਰੈਸ਼ ਦਰ 120Hz ਹੈ। ਇਹ ਫੋਨ octa-core Exynos 1380 5G SoC ਨਾਲ ਲੈਸ ਹੋਵੇਗਾ। ਇਸ ਦੇ ਨਾਲ ਹੀ 8GB ਰੈਮ ਅਤੇ 256GB ਸਟੋਰੇਜ ਵੀ ਦਿੱਤੀ ਜਾ ਸਕਦੀ ਹੈ। ਫੋਨ ‘ਚ 25W ਵਾਇਰਡ ਫਾਸਟ ਚਾਰਜਿੰਗ ਸਪੋਰਟ ਦੇ ਨਾਲ 6000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ।