ਯੋਗਰਾਜ ਸਿੰਘ ਸਿਆਸਤ ‘ਚ ਰੱਖਣਗੇ ਕਦਮ, ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਉਤਰਨਗੇ ਮੈਦਾਨ ‘ਚ

ਸੁਲਤਾਨਪੁਰ ਲੋਧੀ ਸਥਿਤ ਇਤਿਹਾਸ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਚ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨਤਮਸਤਕ ਹੋਣ ਪਹੁੰਚੇ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਬਾਰ ਸਾਹਿਬ ਵਿਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਉਨ੍ਹਾਂ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਤੇ ਉਨ੍ਹਾਂ ਨੇ ਸਿਆਸਤ ਨਾਲ ਜੁੜਿਆ ਵੱਡਾ ਐਲਾਨ ਵੀ ਕਰ ਦਿੱਤਾ ਯੋਗਰਾਜ ਸਿੰਘ ਮਸ਼ਹੂਰ ਪੰਜਾਬੀ ਅਭਿਨੇਤਾ ਤੇ ਸਾਬਕਾ ਕ੍ਰਿਕਟਰ ਹਨ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਅਰਜੁਨ ਤੇਂਦੁਲਕਰ ਨੂੰ ਵੀ ਚੰਡੀਗੜ੍ਹ ਵਿਚ ਟ੍ਰੇਨਿੰਗ ਦਿੱਤੀ ਸੀ

ਯੋਗਰਾਜ ਸਿੰਘ ਨੇ ਕਿਹਾ ਕਿ ਉਹ ਆਪਣੇ ਗੁਰੂ ਸਾਹਿਬ ਦੀ ਆਗਿਆ ਦਾ ਪਾਲਣ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਤੇ ਉਨ੍ਹਾਂ ਦੇ ਗੁਰੂ ਸਾਹਿਬ ਦੀ ਆਗਿਆ ਹੈ ਕਿ ਉਹ ਇਸ ਵਾਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਲੜਨ ਤੇ ਲੋਕਾਂ ਦੇ ਕਲਿਆਣ ਲਈ ਆਪਣਾ ਬੇਸ਼ਕੀਮਤੀ ਯੋਗਦਾਨ ਦੇਣ। ਦੱਸ ਦੇਈਏ ਕਿ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਕਾਂਗਰਸ ਨੇਤਾ ਮਨੀਸ਼ ਤਿਵਾੜੀ ਮੌਜੂਦਾ ਸਮੇਂ ਵਿਚ ਸਾਂਸਦ ਹਨ

ਯੋਗਰਾਜ ਸਿੰਘ ਨੇ ਕਿਹਾ ਕਿ ਮੈਂ ਆਪਣੇ ਮਾਤਾਪਿਤਾ ਬਾਬਾ ਬਲਬੀਰ ਸਿੰਘ ਚਮਕੌਰ ਸਾਹਿਬ ਵਾਲੇ ਨੂੰ ਮੰਨ ਲਿਆ ਹੈ। ਉਨ੍ਹਾਂ ਮੈਨੂੰ ਤੋਹਫੇ ਵਿਚ ਨਾਂ ਜਪਣ ਲਈ ਮਾਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰਾ ਜੀਵਨ ਹੁਣ ਸੱਚ ਦੇ ਰਸਤੇ ਤੇ ਚੱਲ ਕੇ ਸੰਪੂਰਨ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵੀ ਕ੍ਰਿਕਟ ਦਾ ਬਹੁਤ ਸ਼ੌਕ ਸੀ ਪਰ ਕੁਝ ਕਾਰਨਾਂ ਤੋਂ ਅੱਗੇ ਨਹੀਂ ਵਧ ਸਕਿਆ ਪਰ ਮੇਰੀ ਇੱਛਾ ਸੀ ਕਿ ਉਨ੍ਹਾਂ ਦਾ ਲੜਕਾ ਯੁਵਰਾਜ ਸਿੰਘ ਮੇਰਾ ਨਾਂ ਕ੍ਰਿਕਟ ਵਿਚ ਰੌਸ਼ਨ ਕਰੇ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਪਾਰ ਕ੍ਰਿਪਾ ਤੇ ਬਾਬਾ ਦੀਪ ਸਿੰਘ ਦੇ ਆਸ਼ੀਰਵਾਦ ਨਾਲ ਲੜਕੇ ਨੇ ਉਨ੍ਹਾਂ ਦਾ ਨਾਂ ਦੇਸ਼ਵਿਦੇਸ਼ ਵਿਚ ਰੌਸ਼ਨ ਕੀਤਾ

ਇਸ ਮੌਕੇਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੁਲੇ, ਹੈੱਡ ਗ੍ਰੰਥੀ ਸਤਨਾਮ ਸਿੰਘ ਨੇ ਮਸ਼ਹੂਰ ਪੰਜਾਬੀ ਅਭਿਨੇਤਾ ਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਉਨ੍ਹਾਂ ਕਿਹਾ ਕਿ ਮੇਰੇ ਜੀਵਨ ਵਿਚ ਮੇਰੇ ਕੋਲੋਂ ਬਹੁਤ ਗਲਤੀਆਂ ਹੋਈਆਂ ਹਨ ਜਦੋਂ ਤੋਂ ਉਨ੍ਹਾਂ ਨੇ ਬਾਬਾ ਬਲਬੀਰ ਸਿੰਘ ਨੇ ਗੁਰੂ ਧਾਰਨ ਕੀਤਾ ਹੈ, ਉਸ ਦਿਨ ਤੋਂ ਹੀ ਉਨ੍ਹਾਂ ਦਾ ਜੀਵਨ ਸਫਲ ਹੋ ਗਿਆ ਹੈ