ਜਲ਼ੰਧਰ ਦੇ 66 ਕੇਵੀ ਬਸ਼ੀਰਪੁਰਾ ਤੋਂ ਚੱਲਦੇ 11 ਕੇਵੀ ਫੀਡਰ ਦੀ ਮੁਰੰਮਤ ਦਾ ਕੰਮ ਅੱਜ 9 ਜੂਨ ਨੂੰ ਕੀਤਾ ਜਾਵੇਗਾ। ਇਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ 2 ਤੋਂ 3 ਘੰਟੇ ਤੱਕ ਬਿਜਲੀ ਬੰਦ ਰਹੇਗੀ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਐਵੇਨਿਊ, ਸੂਰਿਆ ਐਨਕਲੇਵ, ਮਹਾਰਾਜਾ ਰਣਜੀਤ ਸਿੰਘ ਐਵੇਨਿਊ, ਬਸ਼ੀਰ ਪੁਰਾ, ਕਮਲ ਵਿਹਾਰ, ਨੀਤੀ ਸ਼੍ਰੀ ਫਲੈਟ, ਰਾਇਲ ਐਨਕਲੇਵ, ਕਾਜ਼ੀ ਮੰਡੀ, ਸੰਤੋਸ਼ੀ ਨਗਰ, ਨਿਊ ਕਮਲ ਵਿਹਾਰ ਦੁਪਹਿਰ 12 ਵਜੇ ਤੋਂ 2:30 ਵਜੇ ਤੱਕ ਬੰਦ ਰਹੇਗਾ।
