ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ 100 ਕਰੋੜ ਕੇਂਦਰ ਸਰਕਾਰ ਤੋਂ ਮਨਜੂਰ ਕਰਾਇਆ ਹੈ। ਚੌਕੀਆਂ ਨੂੰ ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਗੂਗਲ ਨਾਲ ਗੱਲ ਚੱਲ ਰਹੀ ਹੈ। ਮੈਂ ਬੰਗਲੌਰ ਵਿੱਚ ਗੂਗਲ ਦੇ ਅਧਿਕਾਰੀਆ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਜੋ ਵੀ ਐਮਰਜੈਂਸੀ ‘ਤੇ ਕਾਲ ਕਰੇਗਾ, ਸਭ ਤੋਂ ਨੇੜੇ ਵਾਲੀ ਗੱਡੀ ਉਸ ਕੋਲ ਮਦਦ ਲਈ ਪਹੁੰਚੇਗੀ।
ਸੀਐਮ ਮਾਨ ਨੇ ਕਿਹਾ ਕਿ ਜੇਲ੍ਹਾਂ ਵਿੱਚੋਂ ਕਰਾਈਮ ਨੂੰ ਰੋਕਣ ਲਈ ਅਸੀਂ ਕੰਮ ਕਰ ਰਹੇ ਹਾਂ। ਮੈਂ ਜੇਲ੍ਹਾਂ ਦਾ ਦੌਰਾ ਕੀਤਾ, ਜਿੱਥੇ ਮੈਨੂੰ ਕੈਦੀ ਮਿਲੇ ਜੋ ਪੇਸ਼ੀ ‘ਤੇ ਨਹੀਂ ਪਹੁੰਚ ਸਕੇ, ਕਿਉਂਕਿ ਪੰਜਾਬ ਪੁਲਿਸ ਕੋਲ ਨਫਰੀ ਨਹੀਂ ਸੀ ਤੇ ਉਨ੍ਹਾਂ ਨੂੰ ਅਦਾਲਤ ਤੱਕ ਨਹੀਂ ਲਿਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਲਈ 100 ਕਰੋੜ ਰੁਪਇਆ ਅਸੀਂ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮਨਜ਼ੂਰ ਕਰਾ ਲਿਆ ਹੈ। ਇਸ ਨਾਲ ਹਾਈ ਸਕਿਊਰਿਟੀ ਡਿਜੀਟਲ ਜੇਲ੍ਹ ਬਣਾਵਾਂਗੇ, ਜਿੱਥੇ ਗਰਾਉਂਡ ਫਲੋਰ ‘ਤੇ ਕੋਰਟ ਹੋਏਗੀ। ਉਨ੍ਹਾਂ ਕਿਹਾ ਕਿ ਜਿਹੜੇ ਹਾਰਡ ਕੋਰ ਅਪਰਾਧੀ ਹਨ, ਉਨ੍ਹਾਂ ਨੂੰ ਉੱਥੇ ਰੱਖਿਆ ਜਾਏਗਾ।
ਸੀਐਮ ਮਾਨ ਨੇ ਕਿਹਾ ਕਿ ਜੱਜ ਸਾਹਿਬ ਉੱਥੇ ਆਇਆ ਕਰਨਗੇ ਤੇ ਹਾਰਡ ਕੋਰ ਕੈਦੀਆ ਦੀ ਪੇਸ਼ੀ ਉੱਥੇ ਹੀ ਹੋਇਆ ਕਰੇਗੀ। ਉਨ੍ਹਾਂ ਕਿਹਾ ਕਿ ਮੋਬਾਈਲ ਜੈਮਿੰਗ ਟੈਕਨਾਲੋਜੀ ਤੇ ਕੰਮ ਚਲ ਰਿਹਾ ਹੈ ਤੇ ਬਹੁਤ ਜਲਦ ਇਸ ਨੂੰ ਵੀ ਲਾਗੂ ਕੀਤਾ ਜਾਏਗਾ।