ਬਿਜਲੀ ਦਾ ਬਿੱਲ ਘਟਾਉਣ ਲਈ ਕਿਹੜਾ ਏਸੀ ਲਈਏ? ਇਨਵਰਟਰ ਤੇ ਨੌਰਮਲ ਏਸੀ ‘ਚ ਕੀ ਫਰਕ, ਜਾਣੋ ਕਿਵੇਂ ਕਰਦੇ ਕੰਮ?

AC : ਗਰਮੀਆਂ ਦੇ ਮੌਸਮ ਵਿੱਚ ਇੱਕ ਚੀਜ਼ ਜੋ ਸਭ ਤੋਂ ਵੱਧ ਆਰਾਮ ਦਿੰਦੀ ਹੈ, ਉਹ ਏਸੀ ਹੈ। ਕੜਾਕੇ ਦੀ ਗਰਮੀ ਵਿੱਚੋਂ ਏਸੀ ‘ਚ ਜਾਂਦੇ ਹੀ ਤੁਹਾਨੂੰ ਰਾਹਤ ਮਿਲਦੀ ਹੈ। ਇਸ ਲਈ ਏਸੀ ਦਾ ਬਾਜ਼ਾਰ ਹੁਣ ਬਹੁਤ ਵਧ ਰਿਹਾ ਹੈ ਤੇ ਨਤੀਜਾ ਇਹ ਹੈ ਕਿ ਹੁਣ ਕਈ ਤਰ੍ਹਾਂ ਦੇ ਏਸੀ ਬਾਜ਼ਾਰ ਵਿੱਚ ਆ ਰਹੇ ਹਨ।

ਇਨ੍ਹੀਂ ਦਿਨੀਂ ਬਾਜ਼ਾਰ ‘ਚ ਇਨਵਰਟਰ ਏਸੀ ਦੀ ਚਰਚਾ ਹੋ ਰਹੀ ਹੈ। ਇਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਘੱਟ ਬਿਜਲੀ ਦੀ ਖਪਤ ਕਰਦਾ ਹੈ ਪਰ ਇਸ ਦੇ ਕਈ ਨੁਕਸਾਨ ਵੀ ਹਨ। ਅਜਿਹੀ ਸਥਿਤੀ ਵਿੱਚ, ਸਵਾਲ ਇਹ ਹੈ ਕਿ ਇਨਵਰਟਰ ਏਸੀ ਤੇ ਆਮ ਏਸੀ ਵਿੱਚ ਕੀ ਅੰਤਰ ਹੈ ਤੇ ਇਹ ਕਿਵੇਂ ਕੰਮ ਕਰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੇ ਇਹ ਵੀ ਜਾਣਦੇ ਹਾਂ ਕਿ ਕਿਹੜਾ AC ਤੁਹਾਡੇ ਲਈ ਵਧੀਆ ਵਿਕਲਪ ਹੋਵੇਗਾ।

ਇਨਵਰਟਰ ਏਸੀ ਕਿਵੇਂ ਕੰਮ ਕਰਦਾ?

ਜੇਕਰ ਇਨਵਰਟਰ AC ਦੀ ਗੱਲ ਕਰੀਏ ਤਾਂ ਇਹ ਕਮਰੇ ਦੇ ਤਾਪਮਾਨ ਦੇ ਹਿਸਾਬ ਨਾਲ ਕੰਪ੍ਰੈਸਰ ਦੀ ਮੋਟਰ ਨੂੰ ਕੰਟਰੋਲ ਕਰਦਾ ਹੈ। ਫਿਰ ਜਿਵੇਂ ਹੀ ਕਮਰਾ ਠੰਢਾ ਹੁੰਦਾ ਹੈ, ਇਹ ਇਨਵਰਟਰ ਏਸੀ ਕੰਪ੍ਰੈਸਰ ਦੀ ਮੋਟਰ ਦੀ ਸਪੀਡ ਨੂੰ ਘਟਾ ਦਿੰਦਾ ਹੈ, ਜਿਸ ਦੇ ਨਤੀਜੇ ਵਜੋਂ ਇਹ ਬਿਜਲੀ ਦੀ ਬਚਤ ਕਰਦਾ ਹੈ। ਇਸ ਨਾਲ ਊਰਜਾ ਦੀ ਬਿਜਲੀ ਘੱਟ ਹੁੰਦੀ ਹੈ ਤੇ ਕਮਰਾ ਵੀ ਤੁਹਾਡੀਆਂ ਜ਼ਰੂਰਤਾਂ ਮੁਤਾਬਕ ਠੰਢਾ ਰਹਿੰਦਾ ਹੈ। ਅਜਿਹੇ ‘ਚ ਅੱਜਕਲ੍ਹ ਇਨਵਰਟਰ ਏਸੀ ਨੂੰ ਪਹਿਲ ਦਿੱਤੀ ਜਾ ਰਹੀ ਹੈ।

ਆਮ AC ਕਿਵੇਂ ਕੰਮ ਕਰਦਾ?

ਦੂਜੇ ਪਾਸੇ ਆਮ ਏਸੀ ਦੀ ਕਹਾਣੀ ਵੱਖਰੀ ਹੈ। ਨੌਰਮਲ AC ਵਿੱਚ, ਕੰਪ੍ਰੈਸਰ ਦੀ ਮੋਟਰ ਨੂੰ ਵੱਖਰੇ ਢੰਗ ਨਾਲ ਨਿਯੰਤ੍ਰਿਤ ਕੀਤਾ ਜਾਂਦਾ ਹੈ। ਦਰਅਸਲ, ਨੌਰਮਲ AC ਵਿੱਚ ਕੰਪ੍ਰੈਸ਼ਰ ਦੀ ਮੋਟਰ ਉਸ ਸਮੇਂ ਤੱਕ ਪੂਰੀ ਰਫਤਾਰ ਨਾਲ ਚੱਲਦੀ ਰਹਿੰਦੀ ਹੈ ਜਦੋਂ ਤੱਕ ਕਮਰਾ ਪੂਰੀ ਤਰ੍ਹਾਂ ਠੰਢਾ ਨਾ ਹੋ ਜਾਏ। ਇਸ ਮਗਰੋਂ ਕੰਪ੍ਰੈਸਰ ਬੰਦ ਹੋ ਜਾਂਦਾ ਹੈ ਪਰ, ਜਦੋਂ ਤਾਪਮਾਨ ਹੇਠਾਂ ਆਉਂਦਾ ਹੈ ਤਾਂ ਮੋਟਰ ਦੁਬਾਰਾ ਚਾਲੂ ਹੋ ਜਾਂਦੀ ਹੈ ਤੇ ਕੰਪ੍ਰੈਸਰ ਦੁਬਾਰਾ ਚਾਲੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਇਹ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ ਤੇ ਤਾਪਮਾਨ ਨੂੰ ਬਣਾਈ ਰੱਖਣ ਲਈ ਕਈ ਵਾਰ ਅਜਿਹਾ ਹੁੰਦਾ ਹੈ। ਇਸ ਕਾਰਨ ਕੰਪ੍ਰੈਸ਼ਰ ਚਾਲੂ ਕਰਨ ਲਈ ਵਧੇਰੇ ਊਰਜਾ ਦੀ ਲੋੜ ਹੁੰਦੀ ਹੈ ਤੇ ਬਿਜਲੀ ਦੀ ਖਪਤ ਵਧ ਜਾਂਦੀ ਹੈ।

ਜੇਕਰ ਤੁਸੀਂ AC ਲੈਣਾ ਹੈ ਤੇ ਤੁਹਾਡੀ AC ਦੀ ਵਰਤੋਂ ਜ਼ਿਆਦਾ ਹੈ ਤਾਂ ਤੁਸੀਂ ਇਨਵਰਟਰ AC ਖਰੀਦ ਸਕਦੇ ਹੋ ਪਰ, ਇਨਵਰਟਰ AC ਆਮ AC ਨਾਲੋਂ ਥੋੜ੍ਹੇ ਮਹਿੰਗੇ ਹੁੰਦੇ ਹਨ ਤੇ ਉਨ੍ਹਾਂ ਦਾ ਰੱਖ-ਰਖਾਅ ਥੋੜ੍ਹਾ ਵੱਧ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਇੱਕ ਸਮੇਂ ਦੇ ਖਰਚੇ ਦੇ ਹਿਸਾਬ ਨਾਲ ਇੱਕ ਮਹਿੰਗਾ ਵਿਕਲਪ ਹੈ, ਪਰ ਬਿਜਲੀ ਦੀ ਖਪਤ ਦੇ ਹਿਸਾਬ ਨਾਲ ਇਹ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਜੇਕਰ ਤੁਸੀਂ ਬਹੁਤ ਘੱਟ AC ਚਲਾਉਂਦੇ ਹੋ ਤਾਂ ਤੁਸੀਂ ਸਾਧਾਰਨ AC ਨਾਲ ਵੀ ਕੰਮ ਸਾਰ ਸਕਦੇ ਹੋ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetAdana escortjojobetporno sexpadişahbetsahabet