ਅੱਜ ਵੀ ਕਈ ਲੋਕ ਕੁੜੀਆਂ ਮੁੰਡਿਆਂ ਵਿੱਚ ਭੇਦਭਾਵ ਕਰਦੇ ਹਨ ਪਰ ਉੱਥੇ ਹੀ ਕੁੜੀਆਂ ਮੁੰਡਿਆਂ ਤੋਂ ਬਹੁਤ ਹੀ ਅੱਗੇ ਨਿਕਲਦੀਆਂ ਜਾ ਰਹੀਆਂ ਹਨ ਤੇ ਆਪਣੇ ਮਾਪਿਆਂ ਲਈ ਮਿਸਾਲ ਬਣ ਰਹੀਆਂ ਹਨ। ਦੱਸ ਦਈਏ ਫਰੀਦਕੋਟ ਦੇ ਪਿੰਡ ਬੁਰਜ ਹਰੀਕਾ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਨੇ ਪੰਜਾਬ ਦੀਆਂ ਧੀਆਂ ਤੇ ਆਪਣੇ ਮਾਪਿਆਂ ਲਈ ਮਿਸਾਲ ਕਾਇਮ ਕੀਤੀ ਹੈ। ਹਰਪ੍ਰੀਤ ਕੌਰ ਨੇ ਕਨੇਡਾ ਪੁਲਿਸ ਵਿੱਚ ਹੋਈ 200 ਸਿਪਾਹੀਆਂ ਦੀ ਭਰਤੀ ‘ਚੋਂ ਬਾਜ਼ੀ ਮਾਰੀ ਹੈ। ਹਾਲਾਂਕਿ ਪੰਜਾਬ ਦੇ ਇਕ ਲੜਕੇ ਦੀ ਵੀ ਸਿਪਾਹੀ ਵਜੋਂ ਚੋਣ ਹੋਈ ਹੈ।
ਉੱਥੇ ਹੀ ਹਰਪ੍ਰੀਤ ਕੌਰ ਦੇ ਪਿੰਡ ਵਿੱਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰ ਵੀ ਬਹੁਤ ਖ਼ੁਸ਼ ਹੈ। ਹਰਪ੍ਰੀਤ ਕੌਰ ਦੇ ਚਾਚੇ, ਤਾਏ, ਪਿੰਡ ਦੇ ਸਰਪੰਚ ਅਤੇ ਗ੍ਰੰਥੀ ਸਿੰਘ ਨੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਣ ਮਹਿਸੂਸ ਕਰਦਿਆਂ ਹੋਇਆਂ ਕਿਹਾ ਕਿ ਪਰਿਵਾਰ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਧੀ ਨੇ ਵਿਦੇਸ਼ ਵਿੱਚ ਪੁਲਿਸ ਵਿਚ ਭਰਤੀ ਹੋ ਕੇ ਨਾਂਮ ਰੋਸ਼ਨ ਕੀਤਾ ਹੈ।
ਸਾਨੂੰ ਇਦਾਂ ਲੱਗ ਰਿਹਾ ਹੈ ਜਿਵੇਂ ਸਾਡੀ ਆਪਣੀ ਦੀ ਧੀ ਨੇ ਇਹ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਨੇ ਲੋਕਾ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੁੜੀਆਂ ਕਿਸੇ ਤੋਂ ਘੱਟ ਨਹੀਂ ਹਨ ਅਤੇ ਕਦੇ ਵੀ ਕੁੜੀ ਹੋਣ ‘ਤੇ ਦੁਖ ਨਹੀਂ ਮਨਾਉਣਾ ਚਾਹੀਦਾ ਸਗੋਂ ਮਾਣ ਮਹਿਸੂਸ ਕਰਨਾ ਚਾਹੀਦਾ ਹੈ।
ਟਰਾਂਟੋ ਪੁਲਿਸ ਵਿਚ ਭਰਤੀ ਹੋਈ ਫ਼ਰੀਦਕੋਟ ਦੇ ਪਿੰਡ ਬੁਰਜ ਹਰੀਕੇ ਦੀ ਰਹਿਣ ਵਾਲੀ ਹਰਪ੍ਰੀਤ ‘ਤੇ ਅੱਜ ਪੁਰਾ ਪਿੰਡ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਲੱਡੂ ਵੰਡ ਕੇ ਅਤੇ ਨੱਚ ਟੱਪ ਕੇ ਖੁਸ਼ੀਆਂ ਮਨਾ ਰਿਹਾ ਹੈ।