ਪੰਜਾਬ ਡੈਸਕ (ਕੁਲਪ੍ਰੀਤ ਸਿੰਘ ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਬੀਤੀ 11 ਜੂਨ ਨੂੰ ਸੀ ਭਾਵੇਂ ਇਸ ਖਾਸ ਦਿਨ ਮੌਕੇ ਸਿੱਧੂ ਮੂਸੇਵਾਲਾ ਸਾਡੇ ਵਿਚ ਨਹੀਂ ਮੌਜੂਦ ਸਨ ਪਰ ਇਸ ਦਿਨ ਸਿੱਧੂ ਨੂੰ ਯਾਦ ਕਰਦੇ ਹੋਏ ਕਲਾਕਾਰ ਤੇ ਫੈਨਸ ਭਾਵੁਕ ਹੋ ਗਏ | ਇਸ ਮੌਕੇ ਜਲੰਧਰ ਦੀ ਰਹਿਣ ਵਾਲੀ ਅੱਠ ਸਾਲਾਂ ਦੀ ਬੱਚੀ ਤਿਹੁ ਸੋਨੀ ਵਲੋਂ ਹੈਪੀ ਬਰਥਡੇ ਨਾਲ ਸਿੱਧੂ ਮੂਸੇਵਾਲਾ ਦੀ ਤਸਵੀਰ ਬਣਾ ਕੇ ਯਾਦ ਕੀਤਾ ਗਿਆ |