ਬਿਜਲੀ ਡਿਫਾਲਟਰਾਂ ਨੂੰ ਵੱਡੀ ਰਾਹਤ, ਮਾਨ ਸਰਕਾਰ ਨੇ OTS ਸਕੀਮ ਰਾਹੀਂ ਦਿੱਤਾ ਸੁਨਹਿਰੀ ਮੌਕਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਬਿਜਲੀ ਡਿਫਾਲਟਰਾਂ ਨੂੰ ਬਿੱਲ ਭਰਨ ਦਾ ਸੁਨਹਿਰੀ ਮੌਕਾ ਦਿੱਤਾ ਹੈ। ਬਿਜਲੀ ਦਾ ਬਿਲ ਨਾ ਭਰਨ ਵਾਲਿਆਂ ਲਈ OTS ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਆਰਥਿਕ ਕਾਰਨਾਂ ਕਰਕੇ ਜਿਨ੍ਹਾਂ ਖਪਤਕਾਰਾਂ ਦਾ ਬਿਜਲੀ ਕੁਨੈਕਸ਼ਨ ਕੱਟਿਆ ਗਿਆ ਸੀ ਜਾਂ ਮੁੜ ਕੁਨੈਕਸ਼ਨ ਨਹੀਂ ਲਗਾਇਆ ਜਾ ਰਿਹਾ ਹੈ, ਉਹ ਹੁਣ ਲੇਟ ਪੇਮੈਂਟ ‘ਤੇ ਅੱਧੇ ਸਾਧਾਰਨ ਵਿਆਜ ਨਾਲ ਬਿੱਲ ਦਾ ਭੁਗਤਾਨ ਕਰ ਸਕਣਗੇ।

ਸੀਐਮ ਮਾਨ ਨੇ ਟਵੀਟ ਕਰਕੇ ਕਿਹਾ- ਇਹ ਸਕੀਮ ਹਰ ਵਰਗ ਦੇ ਖਪਤਕਾਰਾਂ ਲਈ ਹੈ, ਪਰ ਖਾਸ ਕਰਕੇ ਉਦਯੋਗਿਕ ਖਪਤਕਾਰਾਂ ਲਈ ਜਾਰੀ ਰਹੇਗੀ।

CM ਮਾਨ ਨੇ OTS ਸਕੀਮ ਦੀ ਸਮਾਂ ਸੀਮਾ 3 ਮਹੀਨੇ ਦਿੱਤੀ ਹੈ। ਇਸ ਮੁਤਾਬਕ ਲੇਟ ਪੇਮੈਂਟ ‘ਤੇ ਜਿੱਥੇ ਪਹਿਲਾਂ 18 ਫੀਸਦੀ ਵਿਆਜ ਨਾਲ ਰਾਸ਼ੀ ਵਸੂਲ ਕੀਤੀ ਜਾਂਦੀ ਸੀ, ਉਥੇ ਹੁਣ ਬਿੱਲ ਦਾ ਭੁਗਤਾਨ ਸਿਰਫ 9 ਫੀਸਦੀ ਸਾਧਾਰਨ ਵਿਆਜ ਨਾਲ ਕਰਨਾ ਹੋਵੇਗਾ। ਪਹਿਲਾਂ ਫਿਕਸਡ ਚਾਰਜ ਤਹਿਤ ਬਿਜਲੀ ਕਨੈਕਸ਼ਨ ਕੱਟੇ ਜਾਣ ਤੋਂ ਜੋੜਨ ਤੱਕ ਦੇ ਸਮੇਂ ਦੀ ਰਕਮ ਵਸੂਲੀ ਜਾਂਦੀ ਹੈ ਪਰ ਹੁਣ ਕਨੈਕਸ਼ਨ ਕੱਟਣ ਨਾਲ ਜੋੜਨ ਤੱਕ 6 ਮਹੀਨਿਆਂ ਜਾਂ ਉਸ ਤੋਂ ਘੱਟ ‘ਤੇ ਕੋਈ ਪੈਸਾ ਨਹੀਂ ਲਿਆ ਜਾਵੇਗਾ।ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਬਿਜਲੀ ਖਪਤਕਾਰਾਂ ਖਾਸ ਕਰਕੇ ਉਦਯੋਗਿਕ ਬਿਜਲੀ ਖਪਤਕਾਰਾਂ ਨੂੰ ਬਿੱਲਾਂ ਦੀ ਅਦਾਇਗੀ ਲਈ ਕਿਸ਼ਤ ਦਾ ਬਦਲ ਵੀ ਦਿੱਤਾ ਹੈ। ਜਦਕਿ ਪਹਿਲਾਂ ਅਜਿਹੀ ਕੋਈ ਰਾਹਤ ਨਹੀਂ ਸੀ। ਪਰ ਹੁਣ ਖਪਤਕਾਰਾਂ ਨੂੰ ਮਾਣਯੋਗ ਸਰਕਾਰ ਵੱਲੋਂ ਇੱਕ ਸਾਲ ਵਿੱਚ 4 ਕਿਸ਼ਤਾਂ ਰਾਹੀਂ ਬਿੱਲ ਦਾ ਭੁਗਤਾਨ ਕਰਨ ਦਾ ਬਦਲ ਦਿੱਤਾ ਗਿਆ ਹੈ।

 

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort7slots1xbet girişpadişahbet güncelpadişahbetslot siteleritipobetfixbetjojobetmatbet,matbet giriş,matbet güncel giriş