Roasted Gram: ਛੋਲਿਆਂ ਨੂੰ ਘੋੜਿਆਂ ਤੇ ਮਰਦਾਂ ਦਾ ਖਾਣਾ ਮੰਨਿਆ ਜਾਂਦਾ ਹੈ। ਪੁਰਾਣੇ ਬਜੁਰਗ ਦੁੱਧ ਤੇ ਘਿਓ ਦੇ ਨਾਲ ਹੀ ਗੁੜ ਤੇ ਛੋਲੇ ਖਾਣ ਦੀ ਨਸੀਹਤ ਦਿੰਦੇ ਸੀ। ਛੋਲਿਆਂ ਨੂੰ ਤਾਕਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਛੋਲੇ ਪੋਸਟਿਕ ਤੱਤਾਂ ਨਾਲ ਭਰਭੂਰ ਹੁੰਦੇ ਹਨ। ਬਹੁਤੇ ਲੋਕ ਨਹੀਂ ਜਾਣਦੇ ਕਿ ਛੋਲੇ ਕਈ ਬਿਮਾਰੀਆਂ ਦੇ ਇਲਾਜ ਲਈ ਕਾਰਗਾਰ ਦਵਾਈ ਦਾ ਕੰਮ ਵੀ ਕਰਦੇ ਹਨ। ਆਓ ਜਾਣਦੇ ਹਾਂ ਰੋਜ਼ਾਨਾ ਭੁੰਨ੍ਹੇ ਹੋਏ ਛੋਲੇ ਖਾਣ ਦੇ ਕਿਹੜੇ-ਕਿਹੜੇ ਫਾਇਦੇ ਹਨ।
ਕਬਜ਼
ਕਬਜ਼ ਇੱਕ ਅਜਿਹੀ ਸਮੱਸਿਆ ਹੈ ਜਿੱਥੇ ਸਰੀਰ ਨੂੰ ਪਾਚਨ ਕ੍ਰਿਆ ਵਿੱਚ ਅਸਧਾਰਨ ਤੰਗੀ ਦਾ ਅਨੁਭਵ ਹੁੰਦਾ ਹੈ। ਇਸ ਕਾਰਨ ਗੈਰ-ਕੁਦਰਤੀ ਸਫਾਈ ਦਾ ਖਤਰਾ ਵਧ ਜਾਂਦਾ ਹੈ। ਇਹ ਸਮੱਸਿਆ ਜ਼ਿਆਦਾ ਆਇਲੀ, ਪਾਣੀ ਦੀ ਕਮੀ, ਲੰਬੇ ਸਮੇਂ ਤੱਕ ਬੈਠਣ, ਤਣਾਅ ਤੇ ਹੋਰ ਆਮ ਜੀਵਨ ਸ਼ੈਲੀ ਕਾਰਨ ਹੋ ਸਕਦੀ ਹੈ। ਹਰ ਵਿਅਕਤੀ ਕਦੇ ਨਾ ਕਦੇ ਕਬਜ਼ ਤੋਂ ਪੀੜਤ ਹੁੰਦਾ ਹੈ। ਜੇਕਰ ਤੁਸੀਂ ਨਿਯਮਿਤ ਤੌਰ ‘ਤੇ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਭੁੰਨੇ ਹੋਏ ਚਨੇ ਤੁਹਾਡੀ ਮਦਦ ਕਰ ਸਕਦੇ ਹਨ।
ਦਰਅਸਲ ਭੁੰਨੇ ਹੋਏ ਚਨੇ ਵਿੱਚ ਪ੍ਰੋਟੀਨ, ਫੋਲੇਟ, ਪੋਟਾਸ਼ੀਅਮ, ਆਇਰਨ, ਕੈਲਸ਼ੀਅਮ ਤੇ ਫਾਈਬਰ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਕਬਜ਼ ਤੋਂ ਇਲਾਵਾ, ਭੁੰਨ੍ਹੇ ਛੋਲੇ ਖੂਨ ਦੀ ਕਮੀ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰਦੇ ਹਨ।
ਭਾਰ ਕੰਟਰੋਲ
ਭੁੰਨ੍ਹੇ ਹੋਏ ਛੋਲੇ ਫਾਈਬਰ ਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਜਿਸ ਨਾਲ ਤੁਸੀਂ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਦੇ ਹੋ। ਇਹ ਤੁਹਾਨੂੰ ਜ਼ਿਆਦਾ ਖਾਣ ਤੋਂ ਰੋਕਦੇ ਹਨ ਤੇ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ।
ਸਿਹਤਮੰਦ ਦਿਲ
ਭੁੰਨ੍ਹੇ ਹੋਏ ਚਨੇ ਵਿੱਚ ਅਨਸੈਚੂਰੇਟਿਡ ਫੈਟੀ ਐਸਿਡ ਹੁੰਦੇ ਹਨ, ਜੋ ਦਿਲ ਦੀ ਸਿਹਤ ਦਾ ਧਿਆਨ ਰੱਖਦੇ ਹਨ। ਇਹ ਫੈਟੀ ਐਸਿਡ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਤੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।
ਸਾਫ਼ ਖੂਨ
ਭੁੰਨ੍ਹੇ ਹੋਏ ਚਨੇ ਖੂਨ ਨੂੰ ਸ਼ੁੱਧ ਕਰਦੇ ਹਨ। ਰੋਜ਼ ਸਵੇਰੇ ਖਾਲੀ ਪੇਟ ਭੁੰਨ੍ਹੇ ਹੋਏ ਛੋਲਿਆਂ ਨੂੰ ਖਾਣ ਨਾਲ ਸਰੀਰ ਦੀ ਸਾਰੀ ਗੰਦਗੀ ਆਸਾਨੀ ਨਾਲ ਦੂਰ ਹੋ ਜਾਂਦੀ ਹੈ। ਇਸ ਨਾਲ ਖੂਨ ਸ਼ੁੱਧ ਹੁੰਦਾ ਹੈ ਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਖੂਨ ਦੀ ਸਫਾਈ ਨਾਲ ਚਮੜੀ ‘ਤੇ ਚਮਕ ਆਉਂਦੀ ਹੈ।
ਊਰਜਾ ਬੂਸਟਰ
ਭੁੰਨ੍ਹੇ ਹੋਏ ਚਨੇ ਤੁਹਾਨੂੰ ਪੂਰੇ ਦਿਨ ਲਈ ਊਰਜਾ ਪ੍ਰਦਾਨ ਕਰ ਸਕਦੇ ਹਨ। ਇਹ ਊਰਜਾ ਦਾ ਇੱਕ ਚੰਗਾ ਸਰੋਤ ਹਨ ਕਿਉਂਕਿ ਇਨ੍ਹਾਂ ਵਿੱਚ ਜਟਿਲ ਕਾਰਬੋਹਾਈਡਰੇਟ ਹੁੰਦੇ ਹਨ ਜੋ ਸਰੀਰ ਵਿੱਚ ਹੌਲੀ-ਹੌਲੀ ਰਿਲੀਜ਼ ਹੁੰਦੇ ਹਨ ਤੇ ਨਿਰੰਤਰ ਊਰਜਾ ਪ੍ਰਦਾਨ ਕਰਦੇ ਹਨ।
ਸ਼ੂਗਰ ਕੰਟਰੋਲ
ਭੁੰਨ੍ਹੇ ਹੋਏ ਛੋਲਿਆਂ ਦੇ ਉੱਚ ਫਾਈਬਰ ਦਾ ਸੇਵਨ ਤੁਹਾਡੇ ਇਨਸੁਲਿਨ ਨੂੰ ਇਕੱਠਾ ਕਰਨ ਤੇ ਗਲੂਕੋਜ਼ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਲਾਭਦਾਇਕ ਭੋਜਨ ਹੋ ਸਕਦਾ ਹੈ।
Disclaimer: ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਤੇ ਆਮ ਜਾਣਕਾਰੀ ‘ਤੇ ਅਧਾਰਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਏਬੀਪੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ।