ਪੰਜਾਬ ਦੇ ਮੁਕਤਸਰ ਸ਼ਹਿਰ ‘ਚ ਵੀਰਵਾਰ ਨੂੰ ਕਤਲ ਦੀ ਵੱਡੀ ਵਾਰਦਾਤ ਸਾਹਮਣੇ ਆਈ। ਇਥੇ ਇੱਕ ਨਿਹੰਗ ਸਿੰਘਾਂ ਨੇ ਬਰਛੇ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਦੋਸ਼ੀ ਨਿਹੰਗ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਦੀ ਪਛਾਣ ਹੈਪੀ (24) ਪੁੱਤਰ ਮਹਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਗੁਆਂਢ ‘ਚ ਇਕ ਨਿਹੰਗ ਸਿੰਘ ਰਹਿੰਦਾ ਹੈ, ਜੋ ਆਉਣ-ਜਾਣ ‘ਤੇ ਨਜ਼ਰ ਰੱਖਦਾ ਸੀ ਅਤੇ ਇਕ-ਦੋ ਵਾਰ ਲੜਾਈ ਵੀ ਹੋ ਗਈ ਸੀ। ਅੱਜ ਭਰਾ ਹੈਪੀ ਦੁਕਾਨ ਤੋਂ ਆਲੂ ਲੈ ਕੇ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਨਿਹੰਗ ਨੇ ਉਸ ਨੂੰ ਰੋਕ ਲਿਆ।
ਮ੍ਰਿਤਕ ਦੇ ਭਰਾ ਮੁਤਾਬਕ ਜਦੋਂ ਹੈਪੀ ਨੇ ਉਸ ਨੂੰ ਰੋਕਣ ਦਾ ਕਾਰਨ ਪੁੱਛਿਆ ਤਾਂ ਉਹ ਲੜਨ ਲੱਗ ਪਿਆ। ਇਸ ਦੌਰਾਨ ਉਸ ਨੇ ਹੈਪੀ ਨੂੰ ਦੋ ਵਾਰ ਬਰਛੇ ਨਾਲ ਮਾਰਿਆ। ਰੌਲਾ ਸੁਣ ਕੇ ਉਹ ਭੱਜੇ ਤਾਂ ਵੇਖਿਆ ਕਿ ਹੈਪੀ ਜ਼ਖਮੀ ਹਾਲਤ ਵਿੱਚ ਪਿਆ ਸੀ ਤੇ ਨਿਹੰਗ ਉਥੋਂ ਭੱਜ ਰਿਹਾ ਸੀ। ਉਹ ਤੁਰੰਤ ਹੈੱਪੀ ਨੂੰ ਹਸਪਤਾਲ ਲੈ ਕੇ ਗਏ, ਜਿਥੇ ਪਹੁੰਚਦੇ ਹੀ ਹੈਪੀ ਦੀ ਮੌਤ ਹੋ ਗਈ।