ਭਾਰਤੀ ਨਾਗਰਿਕ ਨੇ ਸਿੰਗਾਪੁਰ ਕੰਪਨੀ ‘ਤੇ ਲਾਇਆ ਦੋਸ਼

ਇੱਕ ਭਾਰਤੀ ਨਾਗਰਿਕ ਦੀ ਸਿੰਗਾਪੁਰ ਕੰਪਨੀ ਦੀ ਗੱਡੀ ਤੋਂ ਹੇਠਾਂ ਉਤਰਦੇ ਸਮੇਂ ਲੱਤ ਟੁੱਟ ਗਈ ਸੀ, ਜਿਸਤੇ ਭਾਰਤੀ ਨਾਗਰਿਕ ਵਲੋਂ ਸਿੰਗਾਪੁਰ ਦੀ ਇੱਕ ਕੰਪਨੀ ‘ਤੇ ਲਾਪਰਵਾਹੀ ਦਾ ਦੋਸ਼ ਲਗਾਉਣ ਦੇ ਕਰੀਬ ਦੋ ਸਾਲ ਬਾਅਦ ਅਦਾਲਤ ਨੇ ਫੈਸਲਾ ਉਸਦੇ ਹੱਕ ਵਿੱਚ ਦੇ ਦਿੱਤਾ ਹੈ। ਕੰਪਨੀ ਨੂੰ 73 ਹਜ਼ਾਰ ਡਾਲਰ ਭਾਵ ਭਾਰਤੀ 60 ਲੱਖ ਰੁਪਏ ਤੋਂ ਜ਼ਿਆਦਾ ਦਾ ਮੁਆਵਜ਼ਾ ਦੇਣਾ ਪੈ ਸਕਦਾ ਹੈ। ਉਸ ਨੇ ਦੋਸ਼ ਲਾਇਆ ਸੀ ਕਿ ਕੰਪਨੀ ਆਪਣੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ‘ਤੇ ਲਿਜਾਣ ਲਈ ਵਰਤੇ ਜਾਂਦੇ ਵਾਹਨਾਂ ਤੋਂ ਉਤਰਨ ਲਈ ਇੱਕ ਸੁਰੱਖਿਅਤ ਪ੍ਰਣਾਲੀ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ।

ਜਾਣਕਾਰੀ ਦਿੰਦਿਆਂ 37 ਸਾਲਾ ਰਾਮਲਿੰਗਮ ਮੁਰੂਗਨ ਨੇ ਦੱਸਿਆ ਕਿ ਉਹ ਸਮੁੰਦਰੀ ਜਹਾਜ਼ ਦੀ ਮੁਰੰਮਤ ਕਰਨ ਵਾਲੀ ਕੰਪਨੀ ਰਿਗੇਲ ਮਰੀਨ ਸਰਵਿਸਿਜ਼ ‘ਚ ਸਟ੍ਰਕਚਰਲ ਸਟੀਲ ਅਤੇ ਸ਼ਿਪ ਵਿੱਚ ਪੇਂਟਰ ਵਜੋਂ ਕੰਮ ਕਰ ਰਿਹਾ ਸੀ। ਉਸ ਨੇ ਦੱਸਿਆ ਕਿ 3 ਜਨਵਰੀ 2021 ਨੂੰ ਸਵੇਰੇ 7 ਵਜੇ ਦੇ ਕਰੀਬ 24 ਮੁਲਾਜ਼ਮਾਂ 12 ਫੁੱਟ ਦੀ ਲਾਰੀ ਤੋਂ ਕੰਪਨੀ ਜਾ ਰਹੇ ਸਨ। ਕੰਪਨੀ ਜਾਣ ਲਈ ਰਸਤੇ  ‘ਚ ਉਤਰ ਕੇ ਦੂਜੀ ਲਾਰੀ ਚੜ੍ਹਨਾ ਪੈਂਦਾ ਹੈ। ਉਸ ਨੇ ਦੱਸਿਆ ਕਿ ਦੂਜੀ ਲਾਰੀ ‘ਤੇ ਚੜ੍ਹਨ ਵੇਲੇ ਜ਼ੋਰਦਾਰ ਮੀਂਹ ਪੈ ਰਿਹਾ ਸੀ। ਅਜਿਹੇ ‘ਚ ਸਾਰੇ ਕਰਮਚਾਰੀ ਕਿਸੇ ਹੋਰ ਲਾਰੀ ‘ਤੇ ਜਾਣ ਦੀ ਕਾਹਲੀ ‘ਚ ਸਨ।

ਵਿਅਕਤੀ ਨੇ ਦੋਸ਼ ਲਾਇਆ ਕਿ ਜਦੋਂ ਉਹ ਲਾਰੀ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਗੱਡੀ ਦਾ ਟੇਲਬੋਰਡ ਨੀਵਾਂ ਨਹੀਂ ਕੀਤਾ ਗਿਆ ਸੀ, ਜਿਸ ਦੌਰਾਨ ਹੇਠਾਂ ਉਤਰਨ ਦੀ ਉਡੀਕ ਕਰ ਰਹੇ ਇਕ ਸਾਥੀ ਨੇ ਉਸ ਨੂੰ ਧੱਕਾ ਦੇ ਦਿੱਤਾ। ਇਸ ਕਰਕੇ ਉਹ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਜ਼ਮੀਨ ‘ਤੇ ਡਿੱਗ ਗਿਆ ਤੇ ਡਿੱਗਣ ਕਰਕੇ ਪੂਰਾ ਗੋਡਾ ਸੁੱਜ ਗਿਆ ਸੀ। ਬਾਅਦ ‘ਚ ਜਦੋਂ ਦਰਦ ਘੱਟ ਨਹੀਂ ਹੋਇਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਪਤਾ ਲੱਗਾ ਕਿ ਉਸ ਦੀ ਸੱਜੀ ਲੱਤ ‘ਚ ਫਰੈਕਚਰ ਹੈ। ਉਸ ਦਾ ਫ੍ਰੈਕਚਰ ਦਾ ਸਰਜੀਕਲ ਇਲਾਜ ਹੋਇਆ ਅਤੇ ਉਹ ਲਗਭਗ ਪੰਜ ਮਹੀਨਿਆਂ ਲਈ ਮੈਡੀਕਲ ਛੁੱਟੀ ‘ਤੇ ਸੀ।

ਮੁਰੂਗਨ ਨੇ ਆਪਣੀ ਕੰਪਨੀ ‘ਤੇ ਮੁਕੱਦਮਾ ਚਲਾਇਆ ਤੇ ਕਿਹਾ ਕਿ ਇਹ ਹਾਦਸਾ ਕੰਪਨੀ ਦੀ ਲਾਪ੍ਰਵਾਹੀ ਕਰਕੇ ਵਾਪਰਿਆ ਹੈ। ਜਦਕਿ, ਕੰਪਨੀ ਨੇ ਕਿਹਾ ਸੀ ਕਿ ਮੁਰੂਗਨ ਲਾਰੀ ਤੋਂ ਹੇਠਾਂ ਉਤਰਦੇ ਸਮੇਂ ਫਿਸਲ ਗਿਆ ਸੀ ਅਤੇ ਡਿੱਗ ਗਿਆ ਸੀ। ਕੰਪਨੀ ਨੇ ਕਿਹਾ ਸੀ ਕਿ ਇਹ ਹਾਦਸਾ ਮੁਰੂਗਨ ਦੀ ਆਪਣੀ ਲਾਪਰਵਾਹੀ ਕਰਕੇ ਹੋਇਆ ਹੈ।

ਬਾਅਦ ‘ਚ ਜੱਜ ਨੇ ਸਬੂਤਾਂ ਨੂੰ ਦੇਖਦੇ ਹੋਏ ਕਿਹਾ ਕਿ ਲਾਰੀ ‘ਚ 22 ਤੋਂ ਜ਼ਿਆਦਾ ਲੋਕਾਂ ਨੂੰ ਲਿਜਾਇਆ ਜਾ ਰਿਹਾ ਸੀ। ਇਸ ਤੋਂ ਸਪੱਸ਼ਟ ਹੈ ਕਿ ਲੋੜ ਤੋਂ ਵੱਧ ਲੋਕ ਮੌਜੂਦ ਸਨ। ਇਸ ਲਈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੁਰੂਗਨ ਨੂੰ ਗਲਤੀ ਨਾਲ ਧੱਕਾ ਨਹੀਂ ਦਿੱਤਾ ਗਿਆ ਸੀ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet giriştipobetfixbetjojobetmatbetpadişahbetpadişahbetYalova escortholiganbet