ਭੇਦਭਰੇ ਹਾਲਾਤਾਂ ‘ਚ ਪੁਲਿਸ ਮੁਲਾਜ਼ਮ ਨੂੰ ਲੱਗੀ ਗੋ.ਲੀ, ਹਸਪਤਾਲ ਭਰਤੀ

ਲੁਧਿਆਣਾ ਵਿਚ ਪੁਲਿਸ ਲਾਈਨ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਭੇਦਭਰੇ ਹਾਲਾਤਾਂ ਵਿਚ ਗੋਲੀ ਲੱਗ ਗਈ। ਗੋਲੀ ਲੱਗਣ ਦੇ ਬਾਅਦ ਮੁਲਾਜ਼ਮ ਖੁਦ ਹੀ ਐਕਟਿਵਾ ਚਲਾਕੇਸਵੇਰੇ 4 ਵਜੇ ਘਰ ਪਹੁੰਚਿਆ ਪਰ ਜ਼ਖਮੀ ਹੋਣ ਕਾਰਨ ਉਹ ਘਰ ਦੇ ਬਾਹਰ ਹੀ ਡਿੱਗ ਗਿਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਫੋਰਟਿਸ ਹਸਪਤਾਲ ਲੈ ਆਏ।

ਪੁਲਿਸ ਮੁਲਾਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਗੁਰਵਿੰਦਰ ਦੀ ਹਾਲਤ ਨਾਜ਼ੁਕ ਹੈ। ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਗੋਲੀ ਗੁਰਵਿੰਦਰ ਦੀ ਛਾਤੀ ਵਿਚ ਲੱਗੀ ਹੈ। ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਨਸ਼ੇੜੀਆਂ ਨਾਲ ਉਸ ਨਾਲ ਲੁੱਟ ਦੀ ਵਾਰਦਾਤ ਕੀਤੀ ਹੈ। ਪਤਨੀ ਸੁਨੰਦਾ ਨੇ ਦੱਸਿਆ ਕਿ ਗੁਰਵਿੰਰ ਨਾਲ ਉਸ ਦਾ 2 ਸਾਲ ਪਹਿਲਾਂ ਵਿਆਹ ਹੋਇਆ ਹੈ। ਉਹ ਖੁਦ ਵੀ ਪੁਲਿਸ ਮੁਲਾਜ਼ਮ ਹੈ। 16 ਅਗਸਤ ਨੂੰ ਗੁਰਵਿੰਦਰ ਦੀ ਸਿਹਤ ਠੀਕ ਨਹੀਂ ਸੀ। ਉਸ ਨੂੰ ਪੁਲਿਸ ਲਾਈਨ ਕੰਮ ‘ਤੇ ਜਾਣ ਤੋਂ ਰੋਕਿਆ ਸੀ ਪਰ ਉਸ ਨੇ ਕਿਹਾ ਕਿ ਉਹ ਆਪਣੀ ਡਿਊਟੀ ਬਦਲਵਾ ਕੇ ਘੰਟੇ ਵਿਚ ਵਾਪਸ ਆ ਜਾਵੇਗਾ।

ਲਗਭਗ 11 ਵਜੇ ਜਦੋਂ ਗੁਰਵਿੰਦਰ ਨੂੰ ਉਸ ਨੇ ਫੋਨ ਕੀਤਾ ਤਾਂਉਸ ਨਾਲ ਗੱਲ ਹੁੰਦੇ ਹੀ ਅਚਾਨਕ ਫੋਨ ਕੱਟ ਗਿਆ। ਦੁਬਾਰਾ ਫੋਨ ਕੀਤਾ ਤਾਂ ਮੋਬਾਈਲ ਬੰਦ ਆਉਣ ਲੱਗਾ। ਪੂਰਾ ਦਿਨ ਫੋਨ ਬੰਦ ਰਿਹਾ ਤੇ ਗੁਰਵਿੰਦਰ ਘਰ ਵੀ ਨਹੀਂ ਆਇਆ। 17 ਅਗਸਤ ਸਵੇਰੇ 4 ਵਜੇ ਗੁਰਵਿੰਦਰ ਜ਼ਖਮੀ ਹਾਲਤ ਵਿਚ ਘਰ ਦੇ ਦਰਵਾਜ਼ੇ ‘ਤੇ ਆ ਡਿੱਗਾ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਗੁਰਵਿੰਦਰ ਦਾ ਕੜਾ ਤੇ ਮੋਬਾਈਲ ਦੋਵੇਂ ਗਾਇਬ ਸਨ। ਇਸ ਬਾਰੇ ਥਾਣਾ ਜਮਾਲਪੁਰ ਵਿਚ ਸ਼ਿਕਾਇਤ ਦਰਜ ਕਰਵਾਈ ਹੈ।

ਸੁਨੰਦਾ ਨੇ ਦੱਸਿਆ ਕਿ ਗੁਰਵਿੰਦਰ ਜਦੋਂ ਲਾਪਤਾ ਹੋਇਆ ਤਾਂ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ।ਇਸ ਦੌਰਾਨ ਅਣਪਛਾਤੇ ਲੋਕਾਂ ਦੇ ਫੋਨ ਵੀ ਆਏ। ਇਹ ਲੋਕ ਗੁਰਵਿੰਦਰ ਦੇ ਲਾਪਤਾ ਜਾਂ ਗੋਲੀ ਲੱਗਣ ਬਾਰੇ ਗੱਲ ਕਰ ਰਹੇ ਸਨ। ਇਨ੍ਹਾਂ ਲੋਕਾਂ ਨੂੰ ਉਹ ਜਾਣਦੀ ਨਹੀਂ। ਫੋਨ ਕਰਕੇ ਅਣਪਛਾਤੇ ਵਿਅਕਤੀ ਇਸ ਮਾਮਲੇ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਇਹ ਲੋਕ ਕਹਿ ਰਹੇ ਹਨ ਕਿ ਗੁਰਵਿੰਦਰ ਦੇ ਪਰਿਵਾਰ ਵਿਚ ਕਲੇਸ਼ ਸੀ, ਜਿਸ ਕਾਰਨ ਉਸ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ।

ਪਰਿਵਾਰ ਮੁਤਾਬਕ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਉਹ ਵਿਆਹ ਤੋਂ ਬਾਅਦ ਖੁਸ਼ ਹੈ। ਪਰਿਵਾਰ ਨੇ ਦੱਸਿਆ ਕਿ ਗੁਰਵਿੰਦਰ ਨੇ ਕਈ ਵਾਰ ਨਸ਼ੇੜੀਆਂ ਨੂੰ ਫੜਿਆ ਹੈ। ਕੁਝ ਦਿਨ ਪਹਿਲਾਂ ਵੀ ਨਸ਼ਾ ਕਰਨ ਵਾਲੇ ਤੇ ਵੇਚਣ ਵਾਲਿਆਂ ਨੂੰ ਉਸ ਨੇ ਫੜਿਆ ਸੀ। ਉਨ੍ਹਾਂ ਲੋਕਾਂ ‘ਤੇ ਹੀ ਸ਼ੱਕ ਜਾ ਰਿਹਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

hacklink al hack forum organik hit kayseri escort Mostbettiktok downloadergrandpashabetgrandpashabetjojobetcenabetjojobet 1019bahiscasinobetwoongamdom girişultrabetsapanca escortlidodeneme bonusu veren sitelertambetpadişahbet giriş