ਪੱਥਰੀ ਰੋਜ਼ਾਨਾ ਦੀ ਡਾਇਟ ਵਿਚ ਗੜਬੜੀ ਕਾਰਨ ਹੋਣ ਵਾਲੀ ਸਮੱਸਿਆ ਹੈ। ਸਾਲ 2019 ਦੇ ਅੰਕੜਿਆਂ ਮੁਤਾਬਕ ਲਗਭਗ 115 ਮਿਲੀਅਨ ਲੋਕਾਂ ਨੂੰ ਇਸ ਸਾਲ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਗਿਆ। ਪੱਥਰੀ, ਗੁਰਦੇ ਵਿਚ ਮਿਨਰਲਸ ਤੇ ਨਮਕ ਇਕੱਠੇ ਹੋਣ ਕਾਰਨ ਹੋਣ ਵਾਲੀ ਸਮੱਸਿਆ ਹੈ, ਜੋ ਕਾਫੀ ਦਰਦਨਾਕ ਹੈ। ਸਿਹਤ ਮਾਹਿਰ ਕਹਿੰਦੇ ਹਨ ਕਿ ਗੁਰਦੇ ਵਿਚ ਪੱਥਰੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਵਿਚ ਭੋਜਨ ਵਿਚ ਗੜਬੜੀ, ਸਰੀਰ ਦਾ ਭਾਰ ਵਧਣਾ, ਕੁਝ ਚਕਿਤਸਕ ਸਥਿਤੀਆਂ ਤੇ ਘੱਟ ਪਾਣੀ ਪੀਣਾ ਮੁੱਖ ਕਾਰਨ ਮੰਨਿਆ ਜਾਂਦਾ ਹੈ।
ਗੁਰਦੇ ਦੀ ਪੱਥਰੀ ਤੁਹਾਡੇ ਪਿਸ਼ਾਬ ਦੇ ਰਸਤੇ ਕਿਸੇ ਵੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਸਾਡੀ ਗੁਰਦੇ ਸੁਭਾਵਕ ਤੌਰ ‘ਤੇ ਤਰਲ ਪਦਾਰਥਾਂ ਨੂੰ ਫਿਲਟਰ ਕਰਦੀ ਰਹਿੰਦੀ ਹੈ। ਹਾਲਾਂਕਿ ਕੁਝ ਤੱਤਾਂ ਦੀ ਅਧਿਕਤਮ ਹੋਣ ਕਾਰਨ ਕ੍ਰਿਸਟਲ ਬਣਨ ਲੱਗਦੇ ਹਨ ਜਿਸ ਕਾਰਨ ਤੁਹਾਨੂੰ ਪੱਥਰੀ ਦੀ ਸਮੱਸਿਆ ਹੋ ਸਕਦੀ ਹੈ।
ਗੁਰਦੇ ਵਿਚ ਪੱਥਰੀ ਬਣਨਾ ਸਿੱਧੇ ਤੌਰ ‘ਤੇ ਤਰਲ ਪਦਾਰਥਾਂ ਜਾਂ ਸਰੀਰ ਵਿਚ ਪਾਣੀ ਦੀ ਕਮੀ ਨਾਲ ਜਾਲ ਜੁੜਿਾ ਹੈ।ਇਹ ਗੁਰਦੇ ਦੀ ਪੱਥਰੀ ਦੇ ਸਭ ਤੋਂ ਆਮ ਕਾਰਨਾਂ ਵਿਚੋਂ ਇਕ ਹੈ। ਘੱਟ ਤਰਲ ਪਦਾਰਥਾਂ ਦੇ ਸੇਵਨ ਨਾਲ ਪਿਸ਼ਾਬ ਘੱਟ ਆਉਂਦਾ ਹੈ ਜਿਸ ਕਾਰਨ ਪਿਸ਼ਾਬ ਗਾੜ੍ਹਾ ਹੋਣ ਲੱਗਦਾ ਹੈ। ਇਸ ਨਾਲ ਗੁਰਦੇ ਵਿਚ ਪੱਥਰੀ ਬਣਾਉਣ ਵਾਲੇ ਪਦਾਰਥਾਂ ਦੀ ਅਧਿਕਤਾ ਹੋ ਸਕਦੀ ਹੈ।
ਜੇ ਗੁਰਦੇ ਦੀ ਪੱਥਰੀ ਤੁਹਾਡੇ ਮੂਤਰ ਵਿੱਚ ਫਸ ਜਾਂਦੀ ਹੈ, ਤਾਂ ਇਹ ਪਿਸ਼ਾਬ ਦੇ ਪ੍ਰਵਾਹ ਨੂੰ ਰੋਕ ਸਕਦੀ ਹੈ, ਜਿਸ ਨਾਲ ਗੁਰਦੇ ਦੀ ਸੋਜ ਅਤੇ ਹੋਰ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕਿ ਪਾਣੀ ਦੀ ਕਮੀ ਤੋਂ ਇਲਾਵਾ ਹੋਰ ਕਿਹੜੇ ਕਾਰਨਾਂ ਕਰਕੇ ਗੁਰਦੇ ਸਟੋਨ ਦੀ ਸਮੱਸਿਆ ਹੋ ਸਕਦੀ ਹੈ?
ਭੋਜਨ ਵਿਚ ਕੁਝ ਤਰ੍ਹਾਂ ਦੀਆਂ ਚੀਜ਼ਾਂ ਜਾਂ ਫਿਰ ਪ੍ਰੋਟੀਨ, ਸੋਡੀਅਮ (ਨਮਕ) ਤੇ ਖੰਡ ਨਾਲ ਭਰਪੂਰ ਚੀਜ਼ਾਂ ਜ਼ਿਆਦਾ ਮਾਤਰਾ ਵਿਚ ਸੇਵਨ ਕਰਨਾ ਵੀ ਗੁਰਦੇ ਦੀ ਪੱਥਰੀ ਦਾ ਖਤਰਾ ਵਧਾ ਸਕਦਾ ਹੈ। ਜ਼ਿਆਦਾ ਮਾਤਰਾ ਵਿਚ ਸੋਡੀਅਮ ਵਾਲਾ ਭੋਜਨ ਵੀ ਖਤਰਾ ਬਣ ਸਕਦਾ ਹੈ। ਪਾਲਕ, ਬੈਂਗ ਵਰਗੇ ਆਕਸਾਲੇਟ ਨਾਲ ਭਰਪੂਰ ਜ਼ਿਆਦਾ ਖਾਧ ਪਦਾਰਥਾਂ ਤੋਂ ਇਲਾਵਾ ਕੁਝ ਤਰ੍ਹਾਂ ਦੇ ਸਪਲੀਮੈਂਟ ਦੇ ਕਾਰਨ ਵੀ ਗੁਰਦੇ ਵਿਚ ਪੱਥਰੀ ਦੀ ਸਮੱਸਿਆ ਹੋ ਸਕਦੀ ਹੈ।
ਜ਼ਿਆਦਾ ਭਾਰ ਨੂੰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਵੇਂ ਦਿਲ ਦੇ ਰੋਗ, ਡਾਇਬਟੀਜ਼ ਤੇ ਹੋਰ ਕ੍ਰੋਨਿਕ ਬੀਮਾਰੀਆਂ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ।ਇਹ ਗੁਰਦੇ ਦੀ ਪੱਥਰੀ ਦੀ ਸਮੱਸਿਆ ਨੂੰ ਵੀ ਵਧਾਉਣ ਵਾਲੀ ਸਥਿਤੀ ਹੋ ਸਕਦੀ ਹੈ। ਖੋਜ ਵਿਚ ਪਾਇਆ ਗਿਆਕਿ ਹਾਈ ਬਾਡੀ ਮਾਸ ਇੰਡੈਕਸ, ਕਮਰ ‘ਤੇ ਵੱਧ ਚਰਬੀ ਹੋਣ ਦੀ ਸਮੱਸਿਆ ਵੀ ਗੁਰਦੇ ਵਿਚ ਪੱਥਰੀ ਬਣਨ ਦਾ ਕਾਰਨ ਹੋ ਸਕਦੀ ਹੈ। ਭਾਰ ਕੰਟਰੋਲ ਕਰਨਾ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਣ ਵਿਚ ਮਦਦਗਾਰ ਹੋ ਸਕਦੀ ਹੈ।
ਗੈਸਟਿਕ ਬਾਈਪਾਸ ਸਰਜਰੀ, ਅੰਤੜੀਆਂ ਵਿਚ ਸੋਜ ਦੀ ਸਮੱਸਿਆਜਾਂ ਕ੍ਰੋਨਿਕ ਡਾਇਰੀਆ ਵਰਗੀਆਂ ਬੀਮਾਰੀਆਂ ਕਾਰਨ ਵੀ ਕਿਡਨੀ ਦੀ ਸਾਧਾਰਨ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ।ਅਜਿਹੀ ਸਥਿਤੀ ਵਿਚ ਕਿਡਨੀ ਠੀਕ ਤਰੀਕੇ ਨਾਲ ਖਾਧ ਪਦਾਰਥਾਂ ਨੂੰ ਫਿਲਟਰ ਨਹੀਂ ਕਰ ਪਾਉਂਦੀ। ਜੇਕਰ ਇਸ ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਤਾਂ ਕਿਡਨੀ ਦੀ ਸਿਹਤ ਦਾ ਖਿਆਲ ਰੱਖਣਾ ਜ਼ਰੂਰੀ ਹੋ ਜਾਂਦਾ ਹੈ।