ਫਰੀਦਕੋਟ ਜ਼ਿਲ੍ਹੇ ‘ਚ ਇਕ ਵਿਆਹੁਤਾ ਔਰਤ ਵਲੋਂ ਸੋਸ਼ਲ ਮੀਡੀਆ ‘ਤੇ ਆਪਣੀਆਂ ਅਤੇ ਆਪਣੇ ਰਿਸ਼ਤੇਦਾਰਾਂ ਦੀਆਂ ਨਿਊਡ ਤਸਵੀਰਾਂ ਅਤੇ ਵੀਡੀਓ ਪੋਸਟ ਕਰਨ ਤੋਂ ਬਾਅਦ ਹੰਗਾਮਾ ਮਚ ਗਿਆ। ਦਰਅਸਲ, ਇੰਸਟਾਗ੍ਰਾਮ ‘ਤੇ ਲਾਈਕ-ਕਮੈਂਟ ਦੇ ਲਾਲਚ ‘ਚ ਵਿਆਹੁਤਾ ਔਰਤ ਨੇ ਹੱਦ ਹੀ ਪਾਰ ਕਰ ਦਿੱਤੀ ਅਤੇ ਆਪਣਾ ਚਿਹਰਾ ਛੁਪਾਏ ਬਿਨਾਂ ਆਪਣੇ ਰਿਸ਼ਤੇਦਾਰਾਂ ਅਤੇ ਖੁਦ ਦੀਆਂ ਨਿਊਡ ਵੀਡੀਓ ਪੋਸਟ ਕਰ ਦਿੱਤੀਆਂ। ਰਿਸ਼ਤੇਦਾਰ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਫਰੀਦਕੋਟ ‘ਚ ਵਿਆਹੁਤਾ ਖਿਲਾਫ ਮਾਮਲਾ ਦਰਜ ਕਰਾਇਆ।
ਪੁਲਿਸ ਮੁਤਾਬਕ ਉਕਤ ਔਰਤ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਵਿਆਹ 5 ਮਹੀਨੇ ਪਹਿਲਾਂ ਫ਼ਿਰੋਜ਼ਪੁਰ ‘ਚ ਹੋਇਆ ਸੀ। ਉਸ ਦੇ ਇਕ ਦੋਸਤ ਨੇ ਉਸ ਨੂੰ ਦੱਸਿਆ ਕਿ ਜੇ ਉਹ ਇੰਸਟਾਗ੍ਰਾਮ ‘ਤੇ ਨਿਊਡ ਫੋਟੋਆਂ ਅਤੇ ਵੀਡੀਓਜ਼ ਪੋਸਟ ਕਰਦੀ ਹੈ, ਤਾਂ ਉਸ ਨੂੰ ਬਹੁਤ ਸਾਰੇ ਲਾਈਕਸ ਅਤੇ ਕਮੈਂਟਸ ਮਿਲਣਗੇ।
ਇਸ ਮਾਮਲੇ ‘ਚ ਔਰਤ ਨੇ ਸਭ ਤੋਂ ਪਹਿਲਾਂ ਇੰਸਟਾਗ੍ਰਾਮ ‘ਤੇ ਫਰਜ਼ੀ ਅਕਾਊਂਟ ਬਣਾਇਆ ਅਤੇ ਬਿਨਾਂ ਆਪਣਾ ਚਿਹਰਾ ਲੁਕਾਏ ਆਪਣੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਹ ਫਰੀਦਕੋਟ ਸਥਿਤ ਆਪਣੀ ਮਾਸੀ ਦੇ ਘਰ ਚਲੀ ਗਈ, ਜਿੱਥੇ ਉਸ ਨੇ ਲੁਕ ਕੇ ਭੂਆ ਦੀ ਨਹਾਉਂਦੇ ਹੋਏ ਫੋਟੋ ਖਿੱਚ ਲਈ।
ਇੰਨਾ ਹੀ ਨਹੀਂ, ਬੈੱਡਰੂਮ ‘ਚ ਇਕ ਮੋਬਾਈਲ ਫੋਨ ਫਿੱਟ ਕੀਤਾ ਅਤੇ ਭੂਆ-ਫੁੱਫੜ ਦੀਆਂ ਇਤਰਾਜ਼ਯੋਗ ਵੀਡੀਓ ਕੈਮਰੇ ਵਿੱਚ ਕੈਦ ਕਰ ਲਈ। ਕੁਝ ਹੀ ਮਿੰਟਾਂ ‘ਚ ਉਸ ਨੇ ਇਸ ਨੂੰ ਇੰਸਟਾਗ੍ਰਾਮ ‘ਤੇ ਪੋਸਟ ਕਰ ਦਿੱਤਾ। ਪਹਿਲਾਂ ਤਾਂ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਾ ਪਰ ਫਰੀਦਕੋਟ ਦੇ ਕੁਝ ਲੋਕਾਂ ਨੂੰ ਇਸ ਅਕਾਊਂਟ ਨਾਲ ਜੁੜੇ ਹੋਣ ਕਾਰਨ ਪਤਾ ਲੱਗਾ, ਜਿਨ੍ਹਾਂ ਨੇ ਉਕਤ ਪਤੀ-ਪਤਨੀ ਨੂੰ ਇਸ ਦੀ ਜਾਣਕਾਰੀ ਦਿੱਤੀ।
ਵੀਡੀਓ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਜਾਂਚ ਵਿੱਚ ਉਕਤ ਵਿਆਹੁਤਾ ਔਰਤ ਦੀਆਂ ਕਰਤੂਤਾਂ ਦਾ ਖੁਲਾਸਾ ਹੋਇਆ, ਜਦੋਂ ਉਸ ਨੇ ਆਪਣੇ ਪਤੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਖੁਦ ਆਪਣੀ ਪਤਨੀ ਤੋਂ ਪਰੇਸ਼ਾਨ ਹੈ। ਇਸ ਕਾਰਨ ਉਸ ਨੇ ਵੀ ਪੁਲਿਸ ਨੂੰ ਕੇਸ ਦਰਜ ਕਰਨ ਦੀ ਸ਼ਿਕਾਇਤ ਵੀ ਦੇ ਦਿੱਤੀ ਹੈ। ਹਾਲਾਂਕਿ ਫ਼ਿਰੋਜ਼ਪੁਰ ਪੁਲਿਸ ਹਾਲੇ ਜਾਂਚ ਕਰ ਰਹੀ ਹੈ।