05/17/2024 10:34 PM

ਅੰਕਿਤਾ ਕਤਲ ਮਾਮਲੇ ‘ਚ ਗਰਮਾਈ ਸਿਆਸਤ, BJP ਨੇਤਾ ਕਪਿਲ ਮਿਸ਼ਰਾ ਤੇ ਨਿਸ਼ੀਕਾਂਤ ਦੂਬੇ ਪੀੜਤ ਪਰਿਵਾਰ ਨਾਲ ਕਰਨਗੇ ਮੁਲਾਕਾਤ

ਦੁਮਕਾ ‘ਚ ਸਿਰਫਿਰੇ ਆਸ਼ਿਕ ਦੀ ਹੈਵਾਨੀਅਤ ਦਾ ਸ਼ਿਕਾਰ ਬਣੀ 12ਵੀਂ ਕਲਾਸ ਦੀ ਵਿਦਿਆਰਥਣ ਨੂੰ ਜ਼ਿੰਦਾ ਸਾੜਨ ਦੇ ਮਾਮਲੇ ‘ਤੇ ਸਿਆਸਤ ਗਰਮਾ ਗਈ ਹੈ। ਭਾਜਪਾ ਇਸ ਮਾਮਲੇ ਨੂੰ ਲੈ ਕੇ ਝਾਰਖੰਡ ਸਰਕਾਰ ‘ਤੇ ਲਗਾਤਾਰ ਨਿਸ਼ਾਨਾ ਸਾਧ ਰਹੀ ਹੈ। ਇਸ ਸਭ ਦੇ ਵਿਚਕਾਰ ਭਾਜਪਾ ਆਗੂਆਂ ਦਾ ਇੱਕ ਵਫ਼ਦ ਬੁੱਧਵਾਰ ਨੂੰ ਅੱਜ ਪੀੜਤ ਪਰਿਵਾਰ ਨਾਲ ਮੁਲਾਕਾਤ ਕਰੇਗਾ।

ਭਾਜਪਾ ਦੇ ਨਿਸ਼ੀਕਾਂਤ ਦੂਬੇ, ਕਪਿਲ ਮਿਸ਼ਰਾ ਅਤੇ ਮਨੋਜ ਤਿਵਾਰੀ ਸਮੇਤ ਕਈ ਨੇਤਾ ਬੁੱਧਵਾਰ ਨੂੰ ਦੁਮਕਾ ਜਾਣਗੇ ਅਤੇ ਅੰਕਿਤਾ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਭਾਜਪਾ ਆਗੂ ਪੀੜਤ ਪਰਿਵਾਰ ਦੀ ਆਰਥਿਕ ਮਦਦ ਵੀ ਕਰਨਗੇ। ਕਪਿਲ ਮਿਸ਼ਰਾ ਅੰਕਿਤਾ ਦੇ ਪਰਿਵਾਰ ਲਈ ਫੰਡ ਇਕੱਠਾ ਕਰ ਰਹੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਵੀ ਦਿੱਤੀ ਹੈ।

ਕਪਿਲ ਮਿਸ਼ਰਾ ਨੇ ਟਵੀਟ ਕਰਕੇ ਪੀੜਤ ਪਰਿਵਾਰ ਦਾ ਸਹਾਰਾ ਬਣਨ ਦੀ ਕੀਤੀ ਅਪੀਲ

ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਲਿਖਿਆ, ”ਅੰਕਿਤਾ : ਗਰੀਬ ਪਿਤਾ ਦੀ ਬਹਾਦਰ ਧੀ ਅੰਕਿਤਾ, ਪਰਸੋਂ ਅਸੀਂ ਅੰਕਿਤਾ ਦੇ ਪਰਿਵਾਰ ਨੂੰ ਮਿਲਣ ਜਾਵਾਂਗੇ। ਜਿਸ ਮਾਂ-ਪਿਉ ਦੀ ਧੀ ਇਸ ਤਰ੍ਹਾਂ ਖੋਹ ਲਈ ਜਾਏ ,ਉਸ ਦਾ ਦਰਦ ਕਿੰਨਾ ਅਸਹਿ ਹੋਵੇਗਾ। ਆਓ ਰਲ ਕੇ ਇਸ ਪਰਿਵਾਰ ਦਾ ਸਹਾਰਾ ਬਣੀਏ।’

ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨੂੰ 10 ਲੱਖ ਮੁਆਵਜ਼ੇ ਦਾ ਕੀਤਾ ਐਲਾਨ

ਦੱਸ ਦੇਈਏ ਕਿ ਅੰਕਿਤਾ ਦੇ ਪਰਿਵਾਰ ਲਈ ਹੁਣ ਤੱਕ 12 ਲੱਖ ਰੁਪਏ ਤੋਂ ਵੱਧ ਇਕੱਠੇ ਹੋ ਚੁੱਕੇ ਹਨ। ਬੁੱਧਵਾਰ ਨੂੰ ਭਾਜਪਾ ਨੇਤਾ ਅੰਕਿਤਾ ਦੇ ਪਰਿਵਾਰ ਨੂੰ ਸਹਾਇਤਾ ਰਾਸ਼ੀ ਸੌਂਪਣਗੇ। ਇਸ ਦੌਰਾਨ ‘ਏਬੀਪੀ ਨਿਊਜ਼’ ਦੀ ਖ਼ਬਰ ਦਾ ਵੀ ਅਸਰ ਹੋਇਆ ਹੈ ਅਤੇ ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਅਦਾਲਤ ਵਿੱਚ ਕਰਨ ਦਾ ਵੀ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਸੀਐਮ ਨੇ ਕਿਹਾ ਕਿ ਸਮਾਜ ਵਿੱਚ ਕਈ ਬੁਰਾਈਆਂ ਦੇਖਣ ਨੂੰ ਮਿਲ ਰਹੀਆਂ ਹਨ। ਇਹ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ ਅਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ।