05/06/2024 9:41 PM

ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣੀ ਚਾਹੀਦੀ ਪਾਲਕ

ਪਾਲਕ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ। ਇਸ ਹਰੀ ਸਬਜ਼ੀ ਨੂੰ ਖਾਣ ਦੇ ਇੱਕ ਦੋ ਨਹੀਂ ਬਲਕਿ ਅਣਗਿਣਤ ਸਿਹਤ ਲਾਭ ਹਨ। ਅਸਲ ‘ਚ ਪਾਲਕ ‘ਚ ਉਹ ਸਾਰੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਬਿਹਤਰ ਬਣਾਉਣ ਦਾ ਕੰਮ ਕਰਦੇ ਹਨ। ਇਹ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਲਈ ਪਾਲਕ (Palak) ਖਾਣਾ ਫਾਇਦੇਮੰਦ ਦੱਸਿਆ ਜਾਂਦਾ ਹੈ। ਪਾਲਕ ਨੂੰ ਨਿਯਮਤ ਤੌਰ ‘ਤੇ ਖਾਣ ਨਾਲ ਬੀ.ਪੀ ਕੰਟਰੋਲ ਹੁੰਦਾ ਹੈ, ਅੱਖਾਂ ਸਿਹਤਮੰਦ ਰਹਿੰਦੀਆਂ ਹਨ, ਸ਼ੂਗਰ ਤੋਂ ਰਾਹਤ ਮਿਲਦੀ ਹੈ, ਦਿਲ ਦੀ ਸਿਹਤ ‘ਚ ਸੁਧਾਰ ਹੁੰਦਾ ਹੈ, ਪਾਚਨ ਕਿਰਿਆ ‘ਚ ਸੁਧਾਰ ਹੁੰਦਾ ਹੈ ਅਤੇ ਤੇਜ਼ੀ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ, ਪਰ ਕੁਝ ਲੋਕਾਂ ਨੂੰ ਪਾਲਕ ਖਾਣ ਤੋਂ ਪਰਹੇਜ਼ ਕਰਨਾ ਵੀ ਜ਼ਰੂਰੀ ਹੈ, ਕਿਉਂਕਿ ਇਹ ਫਾਇਦੇ ਦੀ ਬਜਾਏ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਆਓ ਜਾਣਦੇ ਹਾਂ…

ਕਿਸ ਨੂੰ ਨਹੀਂ ਖਾਣੀ ਚਾਹੀਦੀ ਪਾਲਕ ?
 
1. ਐਲਰਜੀ ਵਿੱਚ

ਜੇ ਕਿਸੇ ਨੂੰ ਐਲਰਜੀ ਦੀ ਸਮੱਸਿਆ ਹੈ ਤਾਂ ਉਸ ਨੂੰ ਪਾਲਕ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਡਾਕਟਰ ਮੁਤਾਬਕ ਪਾਲਕ ‘ਚ ਹਿਸਟਾਮਾਈਨ ਪਾਇਆ ਜਾਂਦਾ ਹੈ, ਜਿਸ ਨੂੰ ਖਾਣ ਨਾਲ ਕੁਝ ਲੋਕਾਂ ਨੂੰ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਉਨ੍ਹਾਂ ਨੂੰ ਪਾਲਕ (Spinach Side Effects) ਤੋਂ ਬਚਣਾ ਚਾਹੀਦਾ ਹੈ। ਨਹੀਂ ਤਾਂ ਸਮੱਸਿਆ ਵਧ ਸਕਦੀ ਹੈ।

2. ਕਿਡਨੀ ਵਿੱਚ ਦੀ ਪੱਥਰੀ ਹੋਣ ‘ਤੇ

ਜੇ ਕਿਸੇ ਨੂੰ ਗੁਰਦੇ ਦੀ ਪੱਥਰੀ ਹੈ ਜਾਂ ਪਹਿਲਾਂ ਕਦੇ ਪੱਥਰੀ ਹੋਈ ਹੈ ਤਾਂ ਅਜਿਹੇ ਲੋਕਾਂ ਨੂੰ ਵੀ ਪਾਲਕ ਨਹੀਂ ਖਾਣੀ ਚਾਹੀਦੀ। ਸਿਹਤ ਮਾਹਿਰਾਂ ਦੇ ਅਨੁਸਾਰ, ਗੁਰਦੇ ਦੀ ਪੱਥਰੀ ਦਾ ਇਤਿਹਾਸ ਵਾਲੇ ਲੋਕ ਜੇਕਰ ਪਾਲਕ ਦਾ ਸੇਵਨ ਕਰਦੇ ਹਨ, ਤਾਂ ਉਨ੍ਹਾਂ ਦੇ ਗੁਰਦਿਆਂ ਵਿੱਚ ਦੁਬਾਰਾ ਪੱਥਰੀ ਬਣ ਸਕਦੀ ਹੈ, ਜਿਸ ਨਾਲ ਬਹੁਤ ਪਰੇਸ਼ਾਨੀ ਹੋ ਸਕਦੀ ਹੈ।

3. ਅਜਿਹੀਆਂ ਦਵਾਈਆਂ ਲੈਣ ਵਾਲੇ ਲੋਕ

ਸਿਹਤ ਮਾਹਰਾਂ ਮੁਤਾਬਕ ਜੋ ਲੋਕ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਲੈ ਰਹੇ ਹਨ, ਉਨ੍ਹਾਂ ਨੂੰ ਪਾਲਕ ਤੋਂ ਬਣੀ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ। ਕਿਉਂਕਿ ਪਾਲਕ ‘ਚ ਵਿਟਾਮਿਨ ਕੇ ਪਾਇਆ ਜਾਂਦਾ ਹੈ, ਜੋ ਐਂਟੀਕੋਆਗੂਲੈਂਟ ਨਾਲ ਪ੍ਰਤੀਕਿਰਿਆ ਕਰਕੇ ਸਰੀਰ ‘ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਇਸ ਲਈ ਅਜਿਹੇ ਲੋਕਾਂ ਨੂੰ ਪਾਲਕ ਤੋਂ ਬਚਣਾ ਚਾਹੀਦਾ ਹੈ।