03/01/2024 6:38 AM

ਭਾਰਤੀਆਂ ਲਈ ਖੁਸ਼ਖਬਰੀ!

ਆਮ ਤੌਰ ‘ਤੇ ਵਿਦੇਸ਼ ਜਾਣ ਲਈ ਪਾਸਪੋਰਟ ਅਤੇ ਵੀਜ਼ਾ ਦੋਵਾਂ ਦੀ ਲੋੜ ਹੁੰਦੀ ਹੈ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਦੇ ਕਈ ਦੇਸ਼ ਅਜਿਹੇ ਹਨ ਜਿੱਥੇ ਭਾਰਤੀ ਸਿਰਫ਼ ਆਪਣੇ ਪਾਸਪੋਰਟ ਦੀ ਮਦਦ ਨਾਲ ਹੀ ਯਾਤਰਾ ਕਰ ਸਕਦੇ ਹਨ। ਜੀ ਹਾਂ ਤੁਸੀਂ ਸਹੀ ਪੜ੍ਹ ਰਹੇ ਹੋ। ਭਾਰਤੀਆਂ ਨੂੰ ਗੁਆਂਢੀ ਦੇਸ਼ਾਂ ਨੇਪਾਲ ਅਤੇ ਭੂਟਾਨ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਹੈ।

ਭਾਰਤੀ ਆਪਣੇ ਪਾਸਪੋਰਟ ਦੀ ਮਦਦ ਨਾਲ ਇਨ੍ਹਾਂ ਦੋਵਾਂ ਦੇਸ਼ਾਂ ਦਾ ਦੌਰਾ ਕਰ ਸਕਦੇ ਹਨ। ਦੁਨੀਆ ਵਿੱਚ ਕਈ ਅਜਿਹੇ ਦੇਸ਼ ਹਨ ਜਿੱਥੇ ਤੁਹਾਨੂੰ ਉਸ ਦੇਸ਼ ਭਾਵ ਏਅਰਪੋਰਟ ‘ਤੇ ਪਹੁੰਚਣ ਤੋਂ ਬਾਅਦ ਵੀਜ਼ਾ ਲੈਣਾ ਪੈਂਦਾ ਹੈ। ਯਾਨੀ ਤੁਸੀਂ ਉਨ੍ਹਾਂ ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦੇ ਸਿਰਫ਼ ਪਾਸਪੋਰਟ ਰਾਹੀਂ ਪਹੁੰਚ ਸਕਦੇ ਹੋ ਅਤੇ ਫਿਰ ਵੀਜ਼ਾ ਆਨ ਅਰਾਈਵਲ ਦੀ ਸੇਵਾ ਦਾ ਲਾਭ ਉਠਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਦੇਸ਼ਾਂ ਬਾਰੇ ਜਿੱਥੇ ਭਾਰਤੀ ਕਿੰਨੇ ਦਿਨ ਬਿਨ੍ਹਾਂ ਵੀਜ਼ਾ ਜਾਂ ਵੀਜ਼ਾ ਆਨ ਅਰਾਈਵਲ ਰਾਹੀਂ ਐਂਟਰੀ ਦੇ ਨਾਲ ਰਹਿ ਸਕਦੇ ਹਨ।

1. Seychelles- 30 ਦਿਨਾਂ ਲਈ ਬਿਨਾਂ ਵੀਜ਼ੇ ਦੇ ਯਾਤਰਾ ਕਰ ਸਕਦੇ ਹਨ।
2. ਮਾਰੀਸ਼ਸ- 90 ਦਿਨ
3. ਮਾਲਦੀਵ – 90 ਦਿਨ
4. ਸਵੈਲਬਾਰਡ – 30 ਦਿਨ
5. ਨੇਪਾਲ- 180 ਦਿਨ
6. ਭੂਟਾਨ- 7 ਦਿਨ
7. ਸ਼੍ਰੀਲੰਕਾ – 30 ਦਿਨ
8. ਇੰਡੋਨੇਸ਼ੀਆ- 30 ਦਿਨ
9. ਥਾਈਲੈਂਡ- 30 ਦਿਨ
10. ਸੇਂਟ ਲੂਸੀਆ – 90 ਦਿਨ
11. ਨੇਵ ਆਈਲੈਂਡ – 30 ਦਿਨ
12. ਸਰਬੀਆ- 30 ਦਿਨ

13. ਹਾਂਗਕਾਂਗ SAR – 90 ਦਿਨ
14. ਮੋਂਟਸੇਰਾਟ – 180 ਦਿਨ
15. ਬਾਰਬਾਡੋਸ – 180 ਦਿਨ
16. ਡੋਮਿਨਿਕਾ – 90 ਦਿਨ
17. ਗ੍ਰੇਨਾਡਾ – 90 ਦਿਨ
18. ਹੈਤੀ – 90 ਦਿਨ
19. ਅਲ ਸਲਵਾਡੋਰ – 90 ਦਿਨ
20. ਕਤਰ- 180 ਦਿਨ

ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰਦੇ ਸਮੇਂ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਭਾਵੇਂ ਪਹਿਲਾਂ ਵੀਜ਼ਾ ਲੈਣ ਦੀ ਲੋੜ ਨਹੀਂ ਹੈ, ਪਰ ਤੁਹਾਨੂੰ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਵੀਜ਼ਾ ਪ੍ਰਾਪਤ ਕਰਨਾ ਪਵੇਗਾ। ਇਸ ਦੇ ਲਈ ਵੀਜ਼ਾ ਆਨ ਅਰਾਈਵਲ ਫੀਸ ਵੀ ਅਦਾ ਕਰਨੀ ਪਵੇਗੀ। ਤੁਸੀਂ ਓਨੇ ਹੀ ਦਿਨ ਉੱਥੇ ਰਹਿ ਸਕਦੇ ਹੋ ਜਿੰਨੇ ਦਿਨ ਤੁਹਾਨੂੰ ਵੀਜ਼ਾ ਮਿਲਿਆ ਹੈ। ਜੇ ਤੁਸੀਂ ਪਰਿਵਾਰ ਦੇ ਨਾਲ ਘੁੰਮਣਾ ਚਾਹੁੰਦੇ ਹੋ ਤਾਂ ਇਨ੍ਹਾਂ ਦੇਸ਼ਾਂ ਦੇ ਵਿੱਚ ਜਾ ਸਕਦੇ ਹੋ।