07/27/2024 8:22 AM

ਪੰਜਾਬ ਦੀਆਂ 3 ਧੀਆਂ ਨੇ ਜੱਜ ਬਣ ਵਧਾਇਆ ਮਾਣ, ਹਰਅੰਮ੍ਰਿਤ ਨੇ ਸੂਬੇ ‘ਚੋਂ ਹਾਸਲ ਕੀਤਾ ਤੀਜਾ ਸਥਾਨ

ਪੰਜਾਬ ਦੀਆਂ ਧੀਆਂ ਨੇ ਸਾਬਤ ਕਰ ਵਿਖਾਇਆ ਹੈ ਕਿ ਉਹ ਕਿਸੇ ਤੋਂ ਵੀ ਪਿੱਛੇ ਨਹੀਂ ਹਨ। ਸੂਬੇ ਦੀਆਂ ਤਿੰਨ ਧੀਆਂ ਨੇ ਜੱਜ ਬਣ ਕੇ ਮਾਪਿਆਂ ਅਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਹਰਅੰਮ੍ਰਿਤ ਕੌਰ ਪੁੱਤਰੀ ਦਲਜੀਤ ਸਿੰਘ ਗਾਬਾ ਨੇ 612.50/1050 ਅੰਕ ਪ੍ਰਾਪਤ ਕਰਕੇ ਸੂਬੇ ‘ਚੋਂ ਤੀਸਰਾ ਸਥਾਨ ਤੇ ਜਲੰਧਰ ਚੋਂ ਪਹਿਲਾ ਸਥਾਨ ਹਾਸਲ ਕਰਕੇ ਪਰਿਵਾਰ ਦੇ ਨਾਲ-ਨਾਲ ਪੂਰੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਹਰਅੰਮਰਿਤ ਦੇ ਪਿਤਾ ਕਾਰੋਬਾਰੀ ਤੇ ਮਾਤਾ ਘਰੇਲੂ ਮਹਿਲਾ ਹਨ।

ਦੂਜੇ ਪਾਸੇ  ਪੰਜਾਬ ਦੀ ਪ੍ਰਤਾਪ ਕਲੋਨੀ ਰਾਜਪੁਰਾ ਦੀ ਰਹਿਣ ਵਾਲੀ ਆਰਜ਼ੂ ਗਿਲਾਨੀ ਨੇ ਪੰਜਾਬ ਨਿਆਂਪਾਲਿਕਾ ਦੀ ਜੱਜ ਬਣ ਕੇ ਆਪਣੇ ਪਰਿਵਾਰ, ਸਮਾਜ ਅਤੇ ਸ਼ਹਿਰ ਦਾ ਮਾਣ ਵਧਾ ਦਿੱਤਾ ਹੈ। BSNL ਵਿੱਚ ਡਰਾਈਵਰ ਵਜੋਂ ਕੰਮ ਕਰਨ ਵਾਲੇ ਰਵੀ ਦੀ ਧੀ ਆਰਜ਼ੂ ਗਿਲਾਨੀ ਨੇ PCS ਦੀ ਪ੍ਰੀਖਿਆ ਵਿੱਚ 11ਵਾਂ ਰੈਂਕ ਹਾਸਲ ਕੀਤਾ ਹੈ। ਜੁਡੀਸ਼ਰੀ ਦੇ ਨਤੀਜਿਆਂ ਵਿੱਚ ਧੀ ਆਰਜ਼ੂ ਗਿੱਲ ਨੂੰ ਜੂਨੀਅਰ ਜੱਜ ਵਜੋਂ ਚੁਣਿਆ ਗਿਆ ਹੈ।

ਇਸ ਦੇ ਨਾਲ ਹੀ ਜਲਾਲਾਬਾਦ ਦੀ ਅਗਰਵਾਲ ਸਟਰੀਟ ਵਿੱਚ ਰਹਿਣ ਵਾਲੇ ਗੁਰਸਿੱਖ ਪਰਿਵਾਰ ਦੇ ਗੁਰਦੀਪ ਸਿੰਘ ਤਨੇਜਾ ਦੀ ਬੇਟੀ ਗੁਰਲੀਨ ਕੌਰ ਨੇ PCS ਪੀ.ਸੀ.ਐਸ ਜੁਡੀਸ਼ੀਅਲ ਦਾ ਪੇਪਰ ਪਾਸ ਕਰਕੇ ਜੱਜ ਬਣ ਗਈ ਹੈ।

ਇਹ ਸਫਲਤਾ ਬੀ.ਏ.ਐਲ.ਐਲ.ਬੀ ਤੋਂ ਬਾਅਦ ਐਲ.ਐਲ.ਐਮ ਕਰਕੇ ਪੀ.ਸੀ.ਐਸ ਜੁਡੀਸ਼ੀਅਲ ਦਾ ਪੇਪਰ ਦੇਣ ਤੋਂ ਬਾਅਦ ਹਾਸਲ ਕੀਤੀ ਹੈ, ਹਾਲਾਂਕਿ ਗੁਰਲੀਨ ਕੌਰ ਦਾ ਕਹਿਣਾ ਹੈ ਕਿ ਇਸ ਨੂੰ 5 ਸਾਲ ਦਾ ਸਮਾਂ ਲੱਗਾ ਹੈ। ਇਸ ਤੋਂ ਬਾਅਦ ਕੜੀ ਮਿਹਨਤ ਤੋਂ ਬਾਅਦ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ, ਜਿਸ ਲਈ ਉਸ ਦੇ ਪਰਿਵਾਰ ਨੇ ਉਸ ਦਾ ਸਾਥ ਦਿੱਤਾ।

ਦੱਸ ਦੇਈਏ ਕਿ ਪੰਜਾਬ ਸਿਵਲ ਸਰਵਿਸਿਜ਼ ਜੁਡੀਸ਼ੀਅਲ ਨੇ ਸਿਵਲ ਜੱਜ-ਕਮ ਜੁਡੀਸ਼ੀਅਲ ਲਈ 159 ਅਸਾਮੀਆਂ ਲਈ ਪ੍ਰੀਖਿਆ ਲਈ ਸੀ, ਜਿਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਜਲੰਧਰ ਦੇ ਸ਼ਿਵਾਲਿਕ ਜੁਡੀਸ਼ੀਅਲ ਅਕੈਡਮੀ ਜਲੰਧਰ ਦੇ ਅੱਠ ਵਿਦਿਆਰਥੀ ਜੱਜ ਬਣਨ ‘ਚ ਸਫਲ ਹੋਏ ਹਨ।