07/27/2024 1:06 PM

ਮਾਪਿਆਂ ਦਾ ਇਕਲੌਤਾ ਪੁੱਤ ਜੰਮੂ ‘ਚ ਸ਼ਹੀਦ, ਭੈਣ ਦੇ ਵਿਆਹ ਲਈ 2 ਦਿਨਾਂ ਬਾਅਦ ਆਉਣਾ ਸੀ ਛੁੱਟੀ

ਜ਼ਿਲ੍ਹਾ ਮਾਨਸਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿਚ ਪੰਜਾਬ ਦਾ ਪੁੱਤ ਸ਼ਹੀਦ ਹੋ ਗਿਆ ਹੈ। ਸ਼ਹੀਦ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਜੋਂ ਹੋ ਹੈ ਤੇ ਉਹ ਭਾਰਤੀ ਫੌਜ ਵਿਚ ਅਗਨੀਵੀਰ ਤਹਿਤ ਭਰਤੀ ਹੋਇਆ ਸੀ।

ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਨੇ ਅਜੇ ਦੋ ਦਿਨ ਬਾਅਦ ਆਪਣੀ ਭੈਣ ਦੇ ਵਿਆਹ ਲਈ ਘਰ ਵਾਪਸ ਛੁੱਟੀ ‘ਤੇ ਆਉਣਾ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਉਸ ਤੋਂ ਪਹਿਲਾਂ ਹੀ ਪੂੰਛ ਵਿਚ ਤਾਇਨਾਤ ਅੰਮ੍ਰਿਤਪਾਲ ਸਿੰਘ ਸ਼ਹੀਦ ਹੋ ਗਿਆ ਤੇ ਵਿਆਹ ਵਾਲੇ ਘਰ ਵਿਚ ਮਾਹੌਲ ਗਮਗੀਨ ਹੋ ਗਿਆ ਹੈ।

ਦੱਸ ਦੇਈਏ ਕਿ 11 ਅਕਤੂਬਰ ਨੂੰ ਡਿਊਟੀ ਦੌਰਾਨ ਗੋ.ਲੀ ਲੱਗਣ ਨਾਲ ਅੰਮ੍ਰਿਤਪਾਲ ਸਿੰਘ ਸ਼ਹੀਦ ਹੋ ਗਿਆ। ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਉਸਦੀ ਇਕ ਭੈਣ ਕੈਨੇਡਾ ਵਿਚ ਪੜ੍ਹ ਰਹੀ ਹੈ। ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਪਿੰਡ ਵਿਚ ਸਰਕਾਰੀ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ ਹੈ।