ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ (ਬਲਾਕ ਸਕੂਲ ਨਕੋਦਰ-2) ਵਿਖੇ Adolescent Education Programme (AEP) ਅਧੀਨ ਇੱਕ ਰੋਜ਼ਾ workshop-cum-Advocacy ਲਗਾਈ ਗਈ,ਜਿਸ ਵਿੱਚ ਬਲਾਕ ਨਕੋਦਰ-1,ਨਕੋਦਰ-2, ਨੂਰਮਿਹਲ ਦੇ ਸੈਕੰਡਰੀ ਸਕੂਲਾਂ ਦੇ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਵੱਲੋਂ ਅਟੈਂਡ ਕੀਤੀ ਗਈ।ਇਸ ਮੌਕੇ ਵਿਭਾਗ ਵੱਲੋਂ ਭੇਜੇ ਗਏ ਨਿਰਦੇਸ਼ਾਂ ਅਨੁਸਾਰ ਕਿਸ਼ੋਰ ਸਿੱਖਿਆ ਬਾਰੇ ਜਾਣੂ ਕਰਵਾਇਆ ਗਿਆ।ਵਰਕਸ਼ਾਪ ਦੀ ਕਾਰਵਾਈ ਸ਼੍ਰੀ ਕੁਲਤਰਨਜੀਤ ਸਿੰਘ (ਜ਼ਿਲ੍ਹਾ ਸਿੱਖਿਆ ਅਫਸਰ) ਅਤੇ ਸ਼੍ਰੀ ਰਾਜੀਵ ਜੋਸ਼ੀ ਜ਼ਿਲ੍ਹਾ ਨੋਡਲ ਅਫਸਰ (ਡਿਪਟੀ ਡੀ.ਈ.ਓ) ਜੀ ਦੀ ਪ੍ਰਧਾਨਗੀ ਹੇਠ ਸਹਾਇਕ ਜਿਲ੍ਹਾ ਨੋਡਲ ਅਫਸਰ ਸ਼੍ਰੀ ਹਰਜੀਤ ਕੁਮਾਰ ਬਾਵਾ ਜੀ ਵੱਲੋਂ ਕੀਤੀ ਗਈ।ਚੱਲਦੇ ਪ੍ਰੋਗਰਾਮ ਵਿੱਚ ਸਮੂਹ ਬਲਾਕਾਂ ਦੇ ਬੀ.ਐਮ ਵੱਲੋਂ ਸਹਿਯੋਗ ਕੀਤਾ ਗਿਆ।ਇਸ ਮੌਕੇ ਸਿਵਲ ਹਸਪਤਾਲ ਸ਼ੰਕਰ ਤੋਂ ਡਾਕਟਰ ਸਾਹਿਬਾਨ ਦੀ ਟੀਮ ਨੇ ਵੀ ਸਮੂਹ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ। ਪ੍ਰਿੰਸੀਪਲ-ਕਮ-ਬਲਾਕ ਇੰਚਾਰਜ ਮੈਡਮ ਦਮਨਜੀਤ ਕੌਰ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਅਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।