07/27/2024 1:43 PM

ਪਿੰਡ ਚੂਹੇ ਕੀ ਦੇ ਰਹਿਣ ਵਾਲੇ ਗੁਰਦਿਆਲ ਸਿੰਘ ਤੇ ਰੰਜਿਸ਼ਨ ਨੂੰ ਲੈ ਕੇ ਹਮਲਾਵਰਾਂ ਵਲੋਂ ਕੀਤਾ ਗਿਆ ਜਾਨਲੇਵਾ ਹਮਲਾ,ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ 

ਥਾਣਾ ਨੂਰਮਹਿਲ ਦੀ ਪੁਲਿਸ ਨੇ ਦੋਸ਼ੀਆ ਉੱਪਰ ਕੀਤੀ ਐਫ ਆਈ ਆਰ ਦਰਜ, ਦੋਸ਼ੀ ਚੱਲ ਰਹੇ ਨੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ,

ਜਲੰਧਰ/ਨੂਰਮਹਿਲ 25 ਦਸੰਬਰ 2023 (ਦਿਲਬਾਗ ਸੱਲ੍ਹਣ)-: ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਚੂਹੇ ਕੀ ਪਿਛਲੇ ਦਿਨੀ ਗੁਰਦਿਆਲ ਸਿੰਘ ਪੁੱਤਰ ਗੁਲਵੰਤ ਸਿੰਘ ਵਾਸੀ ਪਿੰਡ ਚੂਹੇ ਕੀ ਨੇ ਆਪਣਾ ਬਿਆਨ ਦਿੰਦਿਆ ਦੱਸਿਆ ਕਿ ਸ਼ਾਮ ਦੇ ਟਾਇਮ ਸਾਢੇ ਕੁ ਪੰਜ ਵਜੇ ਦੇ ਕਰੀਬ ਆਪਣੇ ਖੂਹ ਤੋਂ ਕੁਝ ਹੀ ਦੂਰੀ ਤੇ ਮੋਟਰਸਾਈਕਲ ਤੇ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਅਚਾਨਕ ਮੇਰੇ ਅੱਗੇ ਚਾਰ ਮੋਟਰਸਾਈਕਲਾਂ ਤੇ ਪੰਜ ਛੇ ਵਿਅਕਤੀਆਂ ਨੇ ਆ ਕੇ ਮੇਰੇ ਉਪਰ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਮੈਨੂੰ ਗੰਭੀਰ ਰੂਪ ਵਿੱਚ ਫੱਟੜ ਕਰਕੇ ਫਰਾਰ ਹੋ ਗਏ,ਅਚਾਨਕ ਮਗਰ ਆ ਰਹੇ ਮੇਰੀ ਪਤਨੀ ਅਤੇ ਬੇਟੇ ਨੇ ਜਦੋਂ ਮੈਨੂੰ ਲਹੂ ਲੂਹਾਨ ਦੇਖਿਆ ਤੇ ਤੁਰੰਤ ਪਰਿਵਾਰ ਨੇ ਗੁਰਦਿਆਲ ਸਿੰਘ ਨੂੰ ਉਨਾਂ ਨੇ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਨਾਲ ਹੀ ਪੁਲਿਸ ਨੂੰ ਸੂਚਿਤ ਕੀਤਾ ਗੁਰਦਿਆਲ ਸਿੰਘ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ ਅਤੇ ਇਲਾਜ ਅਧੀਨ ਹੈ ਗੁਰਦਿਆਲ ਸਿੰਘ ਵਲੋਂ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੇਰੇ ਤੇ ਹਮਲਾ ਕਰਨ ਵਾਲੇ ਅਮਨਦੀਪ ਸਿੰਘ, ਸਤਵੀਰ ਸਿੰਘ ਉਰਫ ਸੱਤੀ,ਤਰਨਜੀਤ ਸਿੰਘ,ਅਭੀ ਦਾ ਭਰਾ ਪੁੱਤਰ ਬਿੱਟੂ,ਤਰਨਜੀਤ ਸਿੰਘ ਦਾ ਪਿਤਾ ਜਸਵੀਰ ਸਿੰਘ ਵਿਦੇਸ਼ ਤੋਂ ਇਨਾਂ ਨੇ ਮੇਰੇ ਅੱਗੇ ਆ ਕੇ ਮੈਨੂੰ ਰੋਕ ਲਿਆ ਅਤੇ ਅਮਨਦੀਪ ਸਿੰਘ ਨੇ ਲਲਕਾਰਾ ਮਾਰ ਕੇ ਕਿਹਾ ਕਿ ਗੁਰਦਿਆਲ ਸਿੰਘ ਬਚ ਕੇ ਨਾ ਜਾਵੇ,ਫਿਰ ਇੰਨੇ ਨੂੰ ਸਤਵੀਰ ਉਕਤ ਨੇ ਆਪਣੇ ਦਸਤੀ ਦਾਤਰ ਦਾ ਵਾਰ ਮੇਰੇ ਤੇ ਕੀਤਾ, ਦੂਜੇ ਪਾਸੇ ਇਸ ਕੇਸ ਨੂੰ ਦੇਖ ਰਹੇ ਥਾਣਾ ਨੂਰਮਹਿਲ ਦੇ ਏ ਐਸ ਆਈ ਆਈ ਉ ਦਲਜੀਤ ਸਿੰਘ ਨਾਲ ਜਦੋ ਪੱਤਰਕਾਰ ਨੇ ਇਸ ਕੇਸ ਸੰਬੰਧੀ ਗੱਲਬਾਤ ਕੀਤੀ ਤਾਂ ਉਨਾਂ ਦਾ ਕਹਿਣਾ ਸੀ ਪੁਲਿਸ ਵਲੋਂ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਐਫ ਆਈ ਆਰ ਨੰਬਰ 0094 ਅਤੇ ਆਈ ਪੀ ਸੀ ਧਾਰਾ ਅੰਡਰ ਸੈਕਸ਼ਨ 307,341,323,324,506,148,149,325,326, ਧਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ,ਦੋਸ਼ੀਆ ਦੀ ਭਾਲ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਏ ਐਸ ਆਈ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਦੋਸ਼ੀਆ ਨੂੰ ਬਹੁਤ ਜਲਦ ਗ੍ਰਿਫਤਾਰ ਕਰਕੇ ਜੇਲ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ, ਅਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ