ਵਿਅਕਤੀਆਂ ਵਲੋਂ ਘਰ ਅੰਦਰ ਦਾਖਲ ਹੋਕੇ ਕੀਤਾ ਗਿਆ ਹਮਲਾ,ਨਹੀਂ ਹੋ ਰਹੀ ਕੋਈ ਸੁਣਵਾਈ

ਤਰਨ ਤਾਰਨ – ਹਲਕਾ ਝਬਾਲ ਦੇ ਨਜ਼ਦੀਕੀ ਪੈਦੇ ਪਿੰਡ ਕੋਟ ਧਰਮਚੰਦ ਕੁਝ ਵਿਅਕਤੀਆ ਵੱਲੋ ਇੱਕ ਘਰ ਵਿੱਚ ਕੁਝ ਦਿਨ ਪਹਿਲਾ ਹਮਲਾ ਕੀਤਾ ਗਿਆ |ਪਰਿਵਾਰਕ ਮੈਂਬਰਾ ਵੱਲੋ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਗਿਆ ਕੀ ਕੁਝ ਦੇਰ ਪਹਿਲਾ ਚਰਨਜੀਤ ਸਿੰਘ ਨਾਲ ਸਾਡੇ ਪਿੰਡ ਦੇ ਹੀ ਵਿਅਕਤੀਆ ਵੱਲੋ ਝਗੜਾ ਕੀਤਾ ਗਿਆ ਸੀ ਜਿਨਾ ਦਾ ਨਾਮ ਜੱਜਬੀਰ ਸਿੰਘ, ਲਖਬੀਰ ਸਿੰਘ,  ਜਸਬੀਰ ਸਿੰਘ,  ਸੋਨੂੰ, ਜੋਬਨ,  ਵੱਲੋ ਵਾਸੀਆਨ ਕੋਟ ਧਰਮਚੰਦ ਕਲਾ ਝਗੜਾ ਕੀਤਾ ਗਿਆ ਸੀ |ਜਿਸ ਦਾ ਰਾਜੀਨਾਵਾ ਸਾਡੇ ਪਿੰਡ ਮੋਹਤਬਰ ਵਿਅਕਤੀ ਕਰਵਾਉਦੇ ਰਹੇ ਜੋ ਸਿਰੇ ਨਹੀ ਚੜਿਆ ਜੋ ਉਸੇ ਝਗੜੇ ਦੀ ਰੰਜਿਸ਼ ਕਾਰਨ 09 08 2023 ਨੂੰ ਕਰੀਬ 11.15 pm ਪਰ ਉਕਤ ਸਾਰੇ ਵਿਅਕਤੀ ਇਕੱਠੇ ਹੋ ਕੇ ਆਪਣੇ ਰਿਸ਼ਤੇਦਾਰਾ ਨੂੰ ਨਾਲ ਲੈ ਕੇ ਜਿਨਾ ਦਾ ਨਾਮ ਵਿਸ਼ਾਲ ਸਿੰਘ ਪੁੱਤਰ ਗੁਰਜੀਤ ਸਿੰਘ,  ਹਰਪ੍ਰੀਤ ਸਿੰਘ ਪੁੱਤਰ ਸਰਪਿੰਦਰ ਸਿੰਘ,  ਮਨਪ੍ਰੀਤ ਸਿੰਘ ਪੁੱਤਰ ਜੋਧਾ ਸਿੰਘ,  ਕਰਨ ਸਿੰਘ ਪੁੱਤਰ ਗੁਰਬਖਸ਼ ਸਿੰਘ,  ਕਰਨਜੀਤ ਸਿੰਘ ਪੁੱਤਰ ਕੁਲਵੰਤ ਸਿੰਘ,  ਹਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਚਾਟੀਵਿੰਡ ਪੱਤੀ ਬਾਬਾ ਜੀਵਨ ਸਿੰਘ ਤਰਨ ਤਾਰਨ ਰੋਡ ਅੰਮ੍ਰਿਤਸਰ ਇਹ 7/8 ਹੋਰ ਅਣਪਛਾਤੇ ਵਿਅਕਤੀ ਲੈ ਕੇ ਆਏ ਸੀ| ਜਿਨਾ ਨੂੰ ਸਾਹਮਣੇ ਆਉਣ ਤੇ ਪਹਿਚਾਣ ਲਵਾਗੇ ਇਹਨਾ ਸਾਰੇ ਵਿਅਕਤੀਆ ਵੱਲੋ ਦਾਤਰਾ ਅਤੇ ਕਿਰਪਾਨਾ ਨਾਲ ਸਾਡੇ ਘਰ ਹਮਲਾ ਕੀਤਾ ਗਿਆ| ਸਾਨੂੰ ਗਾਲੀ ਗਲੋਚ ਕੀਤਾ ਗਿਆ ਅਤੇ ਅੰਦਰ ਆਣ ਕੇ ਚਰਨਜੀਤ ਸਿੰਘ,  ਜਰਮਨਜੀਤ ਸਿੰਘ, ਅਤੇ ਸੁਰਜੀਤ ਸਿੰਘ  ਨੂੰ ਆਪਣੇ ਹਥਿਆਰਾ ਨਾਲ ਮਾਰ ਕੇ ਜਖਮੀ ਕਰ ਦਿੱਤਾ ਗਿਆ| ਜਦੋ ਅਸੀ ਰੌਲਾ ਪਾਇਆ ਤਾ ਇਹ ਸਾਰੇ ਵਿਅਕਤੀ ਸਾਨੂੰ ਮਾਰਨ ਦੀਆ ਧਮਕੀਆਂ ਦਿੰਦੇ ਹੋਏ ਮੌਕੇ ਤੋ ਫਰਾਰ ਹੋ ਗਏ ਅਸੀ ਜਖਮੀਆਂ ਨੂੰ ਇਲਾਜ ਲਈ ਪਹਿਲਾ ਸਰਕਾਰੀ ਹਸਪਤਾਲ ਝਬਾਲ ਅਤੇ ਬਾਅਦ ਵਿੱਚ ਸਿਵਲ ਹਸਪਤਾਲ ਤਰਨ ਤਾਰਨ ਦਾਖਲ ਕਰਵਾਇਆ| ਸਾਡੇ ਹਸਪਤਾਲ ਜਾਣ ਤੋ ਬਾਅਦ ਫਿਰ ਇਹ ਵਿਅਕਤੀਆ ਨੇ ਸਾਡੇ ਘਰ ਦਾਖਲ ਹੋ ਕੇ ਪਰਿਵਾਰਕ ਮੈਂਬਰਾ ਨੂੰ ਸੱਟਾ ਮਾਰ ਕੇ ਬਹੁਤ ਵਾਧਾ ਕੀਤਾ ਜੋ ਕੀ ਅਸੀ ਉਸੇ ਟਾਈਮ ਥਾਣੇ ਝਬਾਲ ਇੰਤਲਾਹ ਦੇ ਦਿੱਤੀ ਸੀ |ਜਿਨਾ ਵਿਅਕਤੀਆ ਵੱਲੋ ਸਾਡੇ ਘਰ ਹਮਲਾ ਕੀਤਾ ਗਿਆ ਸੀ ਉਨਾ ਵਿਅਕਤੀਆ ਨੇ ਕਾ. ਸੁਖਦੇਵ ਸਿੰਘ ਗੋਹਲਵੜ ਨਾਲ ਮਿਲ  ਕੇ ਉਲਟ ਸਾਡੇ ਖਿਲਾਫ ਕਾਰਵਾਈ ਕਰਵਾ ਦਿੱਤੀ ਔਰ ਹੁਣ ਜਦੋ ਅਸੀ ਰਾਜੀਨਾਵੇ ਵਾਸਤੇ ਥਾਣੇ ਬੈਠਦੇ ਹਾ ਤਾ ਕਾ. ਸੁਖਦੇਵ ਸਿੰਘ ਵੱਲੋ ਸਾਡਾ ਰਾਜੀਨਾਵਾ ਨਹੀ ਹੋਣ ਦਿੱਤਾ ਜਾਦਾ | ਜਦੋ ਪੱਤਰਕਾਰਾ ਵੱਲੋ ਦੂਜੀ ਧਿਰ ਨਾਲ  ਅਤੇ ਕਾ. ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾ ਉਨਾ ਵੱਲੋ ਕਿਹਾ ਗਿਆ ਕੀ ਇੱਦਾ ਦੀ ਤਾ ਕੋਈ ਗੱਲ ਨਹੀ ਹੈ ਪਾਰਟੀ ਦੀ ਆਪਣੀ ਮਰਜੀ ਹੈ ਤਾ ਜਦੋ ਪਾਰਟੀ ਨਾਲ ਗੱਲਬਾਤ ਕੀਤੀ ਤਾ ਪਾਰਟੀ ਵੱਲੋ ਕਿਹਾ ਗਿਆ ਕੀ ਅਸੀ ਤੁਹਾਨੂੰ ਕੱਲ ਮਿਲ ਕੇ ਸਾਰੀ ਗੱਲਬਾਤ ਦੱਸਾਗੇ ਔਰ ਉਸ ਤੋ ਬਾਅਦ ਪਾਰਟੀ ਵੱਲੋ ਫੋਨ ਚੁੱਕਣਾ ਬੰਦ ਕਰ ਦਿੱਤਾ ਗਿਆ|  ਜਦੋ ਥਾਣਾ ਝਬਾਲ ਦੇ ਐੱਸ ਐਚ ਓ ਜੀ ਨਾਲ ਗੱਲਬਾਤ ਕੀਤੀ ਤਾ ਉਨਾ ਵੱਲੋ ਕਿਹਾ ਗਿਆ ਕੀ ਮੈਨੂੰ ਇਸ ਥਾਣੇ ਵਿੱਚ ਆਏ ਨੂੰ ਕੁਝ ਕ ਹੀ ਦਿਨ ਹੋਏ ਹਨ ਤਾ ਮੈ ਇੱਕ ਵਾਰੀ ਦੋਨਾ ਪਾਰਟੀਆ ਨੂੰ ਬੁਲਾ ਦੇਖਾਗਾ ਔਰ ਜੋ ਵੀ ਤੱਤ ਸਾਹਮਣੇ ਆਉਣ ਗੇ ਉਸ ਦੇ ਮੁਤਾਬਿਕ ਕਾਰਵਾਈ ਕਰ ਦਿੱਤੀ ਜਾਵੇਗੀ| ਇਸ ਮੌਕੇ ਗੁਰੂ ਗਿਆਨ ਨਾਥ ਧਰਮ ਸਮਾਜ ਸੇਵਾ ਸੋਸਾਇਟੀ ਦੇ ਕੋਮੀ ਚੇਅਰਮੈਨ ਬਾਬਾ ਲੱਖਾ ਜੀ, ਸਾਬਾ ਸਿੰਘ ਪੰਜਾਬ ਪ੍ਰਧਾਨ, ਮਨਜੀਤ ਸਿੰਘ ਪ੍ਰਧਾਨ, ਸਾਬੀ ਸਿੰਘ ਪ੍ਰਧਾਨ ,ਗੋਰੀ , ਪ੍ਰੀਸ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ|

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet giriştipobetfixbetjojobetmatbetpadişahbetpadişahbetholiganbetKocaeli escort