05/20/2024 6:16 PM

ਕੀ ਤੁਸੀਂ ਵੀ ਪੀਂਦੇ ਹੋ ਖੜ੍ਹੇ ਹੋ ਕੇ ਪਾਣੀ ? ਤਾਂ ਅੱਜ ਹੀ ਛੱਡ ਦਿਓ ਇਹ ਆਦਤ, ਨਹੀਂ ਤਾਂ ਵੱਧ ਸਕਦੀ ਸਮੱਸਿਆ

ਪਾਣੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ ਅਤੇ ਪਿਆਸ ਬੁਝਾਉਣ ਲਈ ਪਾਣੀ ਤੋਂ ਵਧੀਆ ਕੋਈ ਵਿਕਲਪ ਨਹੀਂ ਹੈ। ਮਾਹਿਰ ਵੀ ਚੰਗੀ ਸਿਹਤ ਲਈ ਦਿਨ ਭਰ ‘ਚ ਘੱਟ ਤੋਂ ਘੱਟ 8 ਤੋਂ 10 ਗਿਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ ਪਰ ਸਿਰਫ ਇੰਨਾ ਹੀ ਪਾਣੀ ਪੀਣਾ ਕਾਫੀ ਨਹੀਂ ਹੈ, ਸਗੋਂ ਅਸੀਂ ਪਾਣੀ ਕਿਵੇਂ ਪੀਂਦੇ ਹਾਂ ਇਹ ਵੀ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਲੋਕ ਖੜ੍ਹੇ ਹੋ ਕੇ ਪਾਣੀ ਪੀਂਦੇ ਹਨ।

ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਕਾਹਲੀ ਵਿਚ ਲੋਕ ਖੜ੍ਹੇ ਹੋ ਕੇ ਜਾਂ ਸਿੱਧਾ ਬੋਤਲ ਤੋਂ ਪਾਣੀ ਪੀਂਦੇ ਹਨ ਪਰ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਅਸੀਂ ਕਿਤੇ ਨਾ ਕਿਤੇ ਕਈ ਬਿਮਾਰੀਆਂ ਨੂੰ ਸੱਦਾ ਦੇ ਦਿੰਦੇ ਹਾਂ | ਇਹ ਸਥਿਤੀ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦੀ ਹੈ। ਇਸ ਲਈ ਬਿਹਤਰ ਹੈ ਕਿ ਤੁਸੀਂ ਅੱਜ ਹੀ ਇਸ ਆਦਤ ਨੂੰ ਛੱਡ ਦਿਓ। ਆਓ ਤੁਹਾਨੂੰ ਦੱਸਦੇ ਹਾਂ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਤੁਹਾਨੂੰ ਕਿਹੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਆਕਸੀਜਨ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ
ਜਦੋਂ ਵੀ ਅਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਸਰੀਰ ਨੂੰ ਲੋੜੀਂਦਾ ਪੋਸ਼ਣ ਨਹੀਂ ਮਿਲਦਾ। ਇਸ ਤੋਂ ਇਲਾਵਾ ਭੋਜਨ ਅਤੇ ਹਵਾ ਦੀਆਂ ਪਾਈਪਾਂ ਵਿਚ ਆਕਸੀਜਨ (Oxygen) ਦੀ ਸਪਲਾਈ ਰੁਕ ਜਾਂਦੀ ਹੈ। ਇਸ ਦਾ ਬੁਰਾ ਪ੍ਰਭਾਵ ਫੇਫੜਿਆਂ ‘ਤੇ ਹੀ ਨਹੀਂ ਦਿਲ ‘ਤੇ ਵੀ ਪੈਂਦਾ ਹੈ। ਉਥੇ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਪੇਟ ਵਿਚ ਪਾਣੀ ਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਪੇਟ ਦੇ ਹੇਠਲੇ ਹਿੱਸੇ ਦੀਆਂ ਪਰਤਾਂ ‘ਤੇ ਦਬਾਅ ਪੈਂਦਾ ਹੈ ਅਤੇ ਅਜਿਹੀ ਸਥਿਤੀ ਵਿਚ ਲੋਕ ਹਰਨੀਆ ਦਾ ਸ਼ਿਕਾਰ ਹੋ ਜਾਂਦੇ ਹਨ।

ਤਣਾਅ ਵਧਦਾ ਹੈ

ਖੜ੍ਹੇ ਹੋ ਕੇ ਪਾਣੀ ਪੀਣ ਨਾਲ ਵੀ ਤਣਾਅ (Stress) ਵਧਦਾ ਹੈ। ਭਾਵੇਂ ਤੁਸੀਂ ਵਿਸ਼ਵਾਸ ਨਾ ਕਰੋ ਪਰ ਤਣਾਅ ਵਧਣ ਪਿੱਛੇ ਇਹ ਆਦਤ ਵੀ ਇੱਕ ਮੁੱਖ ਕਾਰਨ ਹੈ। ਮਾਹਿਰਾਂ ਅਨੁਸਾਰ ਖੜ੍ਹੇ ਹੋ ਕੇ ਪਾਣੀ ਪੀਣ ਦਾ ਸਿੱਧਾ ਅਸਰ ਦਿਮਾਗੀ ਪ੍ਰਣਾਲੀ ‘ਤੇ ਪੈਂਦਾ ਹੈ ਅਤੇ ਅਜਿਹੀ ਸਥਿਤੀ ‘ਚ ਪੌਸ਼ਟਿਕ ਤੱਤ ਪੂਰੀ ਤਰ੍ਹਾਂ ਬੇਕਾਰ ਹੋ ਜਾਂਦੇ ਹਨ। ਇਹੀ ਕਾਰਨ ਹੈ, ਇਸ ਆਦਤ ਕਾਰਨ ਸਰੀਰ ਨੂੰ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ।

ਜੋੜਾਂ ਦਾ ਦਰਦ ਵੀ ਇਸ ਦਾ ਕਾਰਨ ਹੈ
ਕਈ ਵਾਰ ਤੁਸੀਂ ਬਜ਼ੁਰਗਾਂ ਤੋਂ ਸੁਣਿਆ ਹੋਵੇਗਾ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਗੋਡਿਆਂ ਵਿੱਚ ਦਰਦ (Pain knees) ਹੁੰਦਾ ਹੈ। ਇਹ ਬਿਲਕੁਲ ਸੱਚ ਹੈ। ਖੜ੍ਹੇ ਹੋ ਕੇ ਪਾਣੀ ਪੀਣ ਨਾਲ ਗੋਡਿਆਂ ‘ਤੇ ਦਬਾਅ ਪੈਂਦਾ ਹੈ, ਜਿਸ ਕਾਰਨ ਗਠੀਆ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਗਠੀਏ ਦੀ ਸਮੱਸਿਆ
ਖੜ੍ਹੇ ਹੋ ਕੇ ਪਾਣੀ ਪੀਣਾ ਵੀ ਤੁਹਾਨੂੰ ਗਠੀਏ (Arthritis) ਦਾ ਸ਼ਿਕਾਰ ਬਣਾ ਸਕਦਾ ਹੈ। ਦਰਅਸਲ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਤੁਹਾਡੇ ਸਰੀਰ ‘ਚ ਪਾਣੀ ਦਾ ਵਹਾਅ ਤੇਜ਼ੀ ਨਾਲ ਜੋੜਾਂ ‘ਚ ਜਮ੍ਹਾ ਹੋ ਜਾਂਦਾ ਹੈ ਅਤੇ ਹੱਡੀਆਂ ਅਤੇ ਜੋੜਾਂ ਲਈ ਖ਼ਤਰਾ ਪੈਦਾ ਹੋ ਜਾਂਦਾ ਹੈ। ਇਸ ਕਾਰਨ ਹੱਡੀਆਂ ਦੇ ਜੋੜਾਂ ਵਾਲੇ ਹਿੱਸੇ ਵਿੱਚ ਤਰਲ ਪਦਾਰਥ ਦੀ ਕਮੀ ਹੋ ਜਾਂਦੀ ਹੈ ਅਤੇ ਜੋੜਾਂ ਵਿੱਚ ਦਰਦ ਹੋਣ ਦੇ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਜਿਸ ਕਾਰਨ ਲੋਕਾਂ ਨੂੰ ਗਠੀਆ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਗੁਰਦੇ (Kidney) ‘ਤੇ ਅਸਰ
ਖੜ੍ਹੇ ਹੋ ਕੇ ਪਾਣੀ ਪੀਣ ਦੀ ਇਸ ਆਦਤ ਦਾ ਸਿੱਧਾ ਅਸਰ ਤੁਹਾਡੀ ਕਿਡਨੀ ‘ਤੇ ਵੀ ਪੈਂਦਾ ਹੈ। ਜਦੋਂ ਵੀ ਕੋਈ ਵਿਅਕਤੀ ਖੜ੍ਹੇ ਹੋ ਕੇ ਪਾਣੀ ਪੀਂਦਾ ਹੈ, ਤਾਂ ਪਾਣੀ ਬਿਨਾਂ ਫਿਲਟਰ ਕੀਤੇ ਪੇਟ ਦੇ ਹੇਠਲੇ ਹਿੱਸੇ ਵੱਲ ਤੇਜ਼ੀ ਨਾਲ ਵਧਦਾ ਹੈ, ਅਤੇ ਪਾਣੀ ਦੀ ਅਸ਼ੁੱਧੀਆਂ ਪਿੱਤੇ ਵਿੱਚ ਜਮ੍ਹਾਂ ਹੋ ਜਾਂਦੀਆਂ ਹਨ। ਇਹ ਹਾਲਤ ਗੁਰਦੇ ਲਈ ਬਹੁਤ ਨੁਕਸਾਨਦੇਹ ਹੈ।