05/20/2024 7:00 PM

ਬੰਬੀਹਾ ਗੈਂਗ ਅਤੇ ਗੋਲਡੀ ਬਰਾੜ ਆਹਮੋ -ਸਾਹਮਣੇ , ਕਿਹਾ- ਬਦਲਾ ਲੈਣ ‘ਚ ਜ਼ੋਰ ਲੱਗਦਾ ਹੈ, FB ਪੋਸਟ ਨਾਲ ਪੂਰਾ ਨਹੀਂ ਹੁੰਦਾ

ਰਾਜਸਥਾਨ ਦੇ ਨਾਗੌਰ ‘ਚ ਪੇਸ਼ੀ ‘ਤੇ ਆਏ ਗੈਂਗਸਟਰ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸੰਦੀਪ ਨੂੰ 9 ਗੋਲੀਆਂ ਲੱਗੀਆਂ ਸੀ ਅਤੇ ਉਸ ਨੇ ਮੌਕੇ ‘ਤੇ ਦਮ ਤੋੜ ਦਿੱਤਾ ਸੀ। ਓਥੇ ਹੀ ਹੁਣ ਸੰਦੀਪ ਬਿਸ਼ਨੋਈ ਦੇ ਕਤਲ ‘ਤੇ ਗੈਂਗਸਟਰਾਂ ਵਿਚ ਕਰੈਡਿਟ ਵਾਰ ਛਿੜ ਗਈ ਹੈ। ਬੰਬੀਹਾ ਗਰੁੱਪ ਤੋਂ ਬਾਅਦ ਹੁਣ ਦੀਪਤੀ ਗੈਂਗ ਵੀ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਸੰਦੀਪ ਨੂੰ ਮਾਰਿਆ ਹੈ। ਬੰਬੀਹਾ ਗੈਂਗ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਬੰਬੀਹਾ ਗੈਂਗ ਨੇ ਇੱਕ ਦਿਨ ਪਹਿਲਾਂ ਸੁਲਤਾਨ ਦਵਿੰਦਰ ਬੰਬੀਹਾ ਫੇਸਬੁੱਕ ਅਕਾਊਂਟ ਤੋਂ ਇੱਕ ਪੋਸਟ ਪਾਈ ਸੀ ਅਤੇ ਕਿਹਾ ਕਿ ਸੰਦੀਪ ਬਿਸ਼ਨੋਈ ਦਾ ਕੰਮ ਹੋ ਗਿਆ। ਇਹ ਕੰਮ ਸਾਡੇ ਸ਼ੇਰ ਭਰਾਵਾਂ ਨੇ ਕੀਤਾ ਹੈ। ਅੱਗੇ ਆਉਣ ਵਾਲੇ ਸਮੇਂ ਵਿੱਚ ਲਾਰੈਂਸ, ਜੱਗੁ ਅਤੇ ਗੋਲਡੀ ਦਾ ਵੀ ਇਹੀ ਹਾਲ ਹੋਵੇਗਾ ,ਪੱਕਾ। ਦੇਖਦੇ ਜਾਓ ਅਤੇ ਇੰਤਜ਼ਾਰ ਕਰੋ। ਇਹ ਤਿੰਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਹਨ।
ਇਸ ਪੋਸਟ ਦਾ ਜਵਾਬ ਦਿੰਦੇ ਹੋਏ ਹੁਣ ਗੋਲਡੀ ਬਰਾੜ ਨੇ ਆਪਣੇ ਅਕਾਊਂਟ ਤੋਂ ਇੱਕ ਪੋਸਟ ਪਾਈ ਅਤੇ ਕਿਹਾ ਕਿ ਛੋਟੂ ਬਿਸ਼ਨੋਈ ਮੰਗਲੀ ਅਤੇ ਸੰਦੀਪ ਬਿਸ਼ਨੋਈ ਮੰਗਲੀ ਦੀ 10 ਸਾਲ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ ਅਤੇ ਇਹ ਦੋਵੇਂ ਸਾਡੇ ਜਾਣਕਾਰ ਸਨ। ਇਨ੍ਹਾਂ ਦਾ ਰਾਜੀਨਾਮਾ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ  ਪਰ ਦੋਵੇਂ ਸਹਿਮਤ ਨਹੀਂ ਹੋਏ। ਦੂਜੀ ਗੱਲ ਜੋ ਇਹ ਦਾਅਵਾ ਕਰ ਰਹੇ ਹਨ ਕਿ ਅਸੀਂ ਬਦਲਾ ਲੈ ਲਿਆ ਹੈ ਤਾਂ ਬਦਲਾ ਲੈਣ ‘ਚ ਜ਼ੋਰ ਲੱਗਦਾ ਹੈ  ,ਫੇਸਬੁੱਕ ਪੋਸਟ ਨਾਲ ਬਦਲਾ ਪੂਰਾ ਨਹੀਂ ਹੁੰਦਾ।
ਓਥੇ ਹੀ ਹੁਣ ਇਨ੍ਹਾਂ ਸਭ ਦੇ ਵਿਚਕਾਰ ਹਿਸਾਰ ਦੇ ਦੀਪਤੀ ਯਾਦਵ ਗੈਂਗ ਨੇ ਵੀ ਫੇਸਬੁੱਕ ‘ਤੇ ਇਕ ਪੋਸਟ ਪਾ ਕੇ ਸੰਦੀਪ ਬਿਸ਼ਨੋਈ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।  ਦੀਪਤੀ ਯਾਦਵ ਨੇ ਕਿਹਾ ਕਿ ਸਾਡਾ ਬੰਬੀਹਾ ਗੈਂਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਦੀਪਤੀ ਯਾਦਵ ਨੇ ਸੰਦੀਪ ਨੂੰ ਮਾਰ ਕੇ ਸੰਦੀਪ ਗੋਦਾਰਾ ਦਾ ਬਦਲਾ ਲਿਆ ਹੈ। ਗੈਂਗਸਟਰਾਂ ਵੱਲੋਂ ਇਸ ਤਰ੍ਹਾਂ ਸੋਸ਼ਲ ਮੀਡੀਆ ‘ਤੇ ਧਮਕੀਆਂ ਦੇਣਾ ਕਿਤੇ ਨਾ ਕਿਤੇ ਵੱਡੀ ਗੈਂਗਵਾਰ ਵੱਲ ਇਸ਼ਾਰਾ ਕਰ ਰਿਹਾ ਹੈ। ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਹਨ।
ਪੰਜਾਬ ਵਿੱਚ ਵੱਡੀ ਗੈਂਗਵਾਰ ਹੋਣ ਦਾ ਪਹਿਲਾਂ ਤੋਂ ਅਲਰਟ 

ਪਹਿਲਾਂ ਤੋਂ ਹੀ ਕੇਂਦਰ ਸਰਕਾਰ ਦੀਆਂ ਜਾਂਚ ਏਜੰਸੀਆਂ ਪੰਜਾਬ ਪੁਲਿਸ ਨੂੰ ਇੰਪੁੱਟ ਦੇ ਚੁੱਕੀਆਂ ਹਨ ਕਿ ਪੰਜਾਬ ‘ਚ ਵੱਡੀ ਗੈਂਗਵਾਰ ਹੋਣ ਦੀ ਆਸ਼ੰਕਾ ਹੈ। ਪੰਜਾਬ ਪੁਲਿਸ ਵੀ ਇਸ ਇੰਪੁੱਟ ਤੋਂ ਬਾਅਦ ਅਲਰਟ ਹੈ।  ਹੁਣ ਇਸ ਤਰ੍ਹਾਂ ਦੋਵਾਂ ਗਰੁੱਪਾਂ ਵੱਲੋਂ ਧਮਕੀਆਂ ਦੇਣਾ ਪੰਜਾਬ ਦਾ ਮਾਹੌਲ ਵਿਗਾੜ ਸਕਦਾ ਹੈ। ਬੰਬੀਹਾ ਅਤੇ ਲਾਰੈਂਸ ਗੈਂਗ ਆਪਸ ਵਿੱਚ ਕਦੋਂ ਵੀ ਭਿੜ ਸਕਦੇ ਹਨ। ਮੂਸੇਵਾਲਾ ਕਤਲ ਦੇ ਮੁੱਖ ਸਾਜਿਸ਼ਕਰਤਾ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਨੂੰ ਬੰਬੀਹਾ ਗਰੁੱਪ ਟਾਰਗੇਟ ਕਰ ਸਕਦਾ ਹੈ।

ਬੰਬੀਹਾ ਗੈਂਗ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਹ ਪੁਲਿਸ ਹਿਰਾਸਤ ਵਿੱਚ ਲਾਰੈਂਸ ਅਤੇ ਜੱਗੂ ਨੂੰ ਮੌਤ ਦੇ ਘਾਟ ਉਤਰਨਗੇ। ਉਨ੍ਹਾਂ ਨੇ ਰਾਜਸਥਾਨ ‘ਚ ਪੇਸ਼ੀ ‘ਤੇ ਆਏ ਸੰਦੀਪ ਬਿਸ਼ਨੋਈ ਨੂੰ ਮੌਤ ਦੇ ਘਾਟ ਉਤਾਰ ਕੇ ਪਹਿਲਾਂ ਹੀ ਇਹ ਸਾਬਤ ਕਰ ਵੀ ਦਿੱਤਾ ਹੈ ਕਿ ਉਹ ਪੰਜਾਬ ਵਿੱਚ ਵੀ ਅਜਿਹੀ ਵਾਰਦਾਤ ਨੂੰ ਅੰਜ਼ਾਮ ਦੇ ਸਕਦੇ ਹਨ। ਇਸ ਲਈ ਰਾਜਸਥਾਨ ਦੀ ਘਟਨਾ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਲਾਰੈਂਸ ਦੀ ਪੇਸ਼ੀ ਵੀ ਵੀਡੀਓ ਕਾਨਫਰੰਸ ਰਾਹੀਂ ਕਰਵਾਈ ਜਾਏਗੀ। ਪੰਜਾਬ ਪੁਲਿਸ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ।