ਪਟਿਆਲਾ ‘ਚ ਡਾਇਰੀਆ ਦੀ ਦਹਿਸ਼ਤ ਤੋਂ ਬਾਅਦ ਹੁਣ ਮੋਹਾਲੀ ਜ਼ਿਲ੍ਹੇ ਵਿੱਚ ਹੈਜਾ ਅਤੇ ਡਾਇਰੀਆ ਨੇ ਦਸਤਕ ਦੇ ਦਿੱਤੀ ਹੈ। ਜ਼ਿਲ੍ਹੇ ‘ਚ ਹੈਜਾ ਅਤੇ ਡਾਇਰੀਆ ਕਾਰਨ ਲੋਕਾਂ ਅਤੇ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਈ। ਬਿਮਾਰੀਆਂ ਕਾਰਨ ਇੱਕ 5 ਸਾਲ ਦੀ ਬੱਚੀ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਹੈ।
ਹੈਜੇ ਤੇ ਡਾਇਰੀਏ ਨੂੰ ਰੋਕਣ ਲਈ ਪ੍ਰਸ਼ਾਸਨ ਲਗਾਤਾਰ ਵੱਡੇ-ਵੱਡੇ ਦਾਅਵਾ ਕੀਤੇ ਜਾ ਰਹੇ ਹਨ ਪਰ ਕੁੰਬੜਾ ‘ਚ ਦੋ ਜਣਿਆਂ ਦੀ ਮੌਤ ਜ਼ਮੀਨੀ ਹਕੀਕਤ ਨੂੰ ਬਿਆਨ ਕਰਦੀ ਵਿਖਾਈ ਦਿੱਤੀ ਹੈ। ਪਿੰਡ ਵਾਸੀਆਂ ਅਨੁਸਾਰ ਇੱਕ ਪੰਜ ਸਾਲਾ ਬੱਚੀ ਅਤੇ 45 ਤੋਂ 50 ਸਾਲਾਂ ਵਿਅਕਤੀ ਦੀ ਮੌਤ ਉਲਟੀਆਂ ਅਤੇ ਟੱਟੀਆਂ ਕਾਰਨ ਹੋਈ ਹੈ ਲੇਕਿਨ ਪ੍ਰਸ਼ਾਸਨ ਇਸ ਗੱਲ ਤੋਂ ਇਨਕਾਰ ਕਰਦ ਹੋਇਆ ਨਜ਼ਰ ਆ ਰਿਹਾ ਹੈl