ਪਟਿਆਲਾ : ਪਟਿਆਲਾ ਰਾਜਪੁਰਾ ਰੋਡ ਸਥਿਤ ਪੁਰਾਣੀ ਚੁੰਗੀ ‘ਤੇ ਗੁਰਮੁੱਖ ਧਾਲੀਵਾਲ ਵਲੋਂ ਖੁੱਦ ‘ਤੇ ਪੈਟਰੋਲ ਛਿੜ੍ਕ ਕੇ ਖੁਦਕੁਸ਼ੀ ਦੇ ਮਾਮਲੇ ਚ ਕਾਰਵਾਈ ਲਈ ਭੜਕੇ ਪਰਿਵਾਰ ਤੇ ਸਮਰਥਕਾਂ ਨੇ ਰੋਡ ਜਾਮ ਕਰਕੇ ਧਰਨਾ ਲੱਗਾ ਲਿਆ ਹੈ। ਪਰਿਵਾਰ ਦੀ ਮੰਗ ਹੈ ਕਿ ਇੰਸਪੈਕਟਰ ਜੀਐਸ ਸਿਕੰਦ ਦੇ ਖਿਲਾਫ਼ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਲੰਘੇ ਦਿਨੀਂ ਪਰਿਵਾਰ ਨੂੰ ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਸੀ ਕਿ ਪੋਸਟਮਾਰਟਮ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਪਰ ਹਾਲੇ ਤੱਕ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਇਹ ਧਰਨਾ ਲਗਾਇਆ ਗਿਆ ਹੈ। ਧਰਨਾਕਾਰੀਆ ਵਲੋਂ ਆਉਣ ਜਾਣ ਦੇ ਦੋਵੇਂ ਰਸਤੇ ਬੰਦ ਕਰ ਦਿੱਤੇ ਗਏ ਹਨ। ਧਰਨਾਕਾਰੀਆ ਨੂੰ ਕਾਬੂ ਕਰਨ ਵਾਸਤੇ ਪੁਲਿਸ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ।