ਭਾਰਤ ਵਿੱਚ ਜ਼ਿਆਦਾਤਰ ਲੋਕ ਲੰਮੀ ਦੂਰੀ ਦਾ ਸਫਰ ਰੇਲ ਗੱਡੀ ਰਾਹੀਂ ਤੈਅ ਕਰਦੇ ਹਨ । ਭਾਰਤੀ ਰੇਲਵੇ ਵੱਲੋਂ ਵੀ ਯਾਤਰੀਆਂ ਦੀ ਹਰ ਸੁਵਿਧਾ ਦਾ ਖਿਆਲ ਰੱਖਿਆ ਜਾਂਦਾ ਹੈ । ਪਰ ਕਈ ਵਾਰ ਯਾਤਰੀਆਂ ਨੂੰ ਰਿਜ਼ਰਵੇਸ਼ਨ ਨੂੰ ਲੈ ਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਹੁਣ ਭਾਰਤੀ ਰੇਲਵੇ ਵੱਲੋਂ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ‘ਚ ਲੱਗੀ ਹੋਈ ਹੈ ਜਿਸ ਦੇ ਲਈ ਹੁਣ ਰੇਲਵੇ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਜ਼ਿਆਦਾ ਗਿਣਤੀ ‘ਚ ਕਨਫਰਮ ਟਿਕਟਾਂ ਦੇਣ ਦਾ ਤਰੀਕਾ ਲੱਭ ਲਿਆ ਗਿਆ ਹੈ। ਭਾਰਤੀ ਰੇਲਵੇ ਦੇ ਵੱਲੋਂ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਮਾਡਿਊਲ ‘ਆਦਰਸ਼ ਟਰੇਨ ਪ੍ਰੋਫਾਈਲ’ ਤਿਆਰ ਕੀਤਾ ਗਿਆ ਹੈ।
ਸੈਂਟਰ ਫਾਰ ਰੇਲਵੇ ਇਨਫਰਮੇਸ਼ਨ ਸਿਸਟਮ,ਰੇਲਵੇ ਦੀ ਅੰਦਰੂਨੀ ਸਾਫਟਵੇਅਰ ਸ਼ਾਖਾ ਦੇ ਵੱਲੋਂ ਵਿਕਸਤ ਕੀਤਾ ਗਿਆ ਇਹ ਮੋਡੀਊਲ ਉਡੀਕ ਸੂਚੀ ਨੂੰ 5 ਤੋਂ 6 ਪ੍ਰਤੀਸ਼ਤ ਤੱਕ ਘੱਟ ਕਰ ਦੇ ਵਿੱਚ ਸਮਰੱਥ ਹੈ। ਇਸ ਮਾਡਿਊਲ ਦੇ ਸਫ਼ਲਤਾਪੂਰਵਕ ਮੁਕੰਮਲ ਹੋਣ ਦੇ ਨਾਲ ਰੇਲਵੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਦੀ ਮਦਦ ਨਾਲ ਜਿੱਥੇ ਯਾਤਰੀਆਂ ਨੂੰ ਜ਼ਿਆਦਾ ਕਨਫਰਮ ਟਿਕਟਾਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ, ਉੱਥੇ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਦੀ ਆਮਦਨ ਇੱਕ ਸਾਲ ਵਿੱਚ 1 ਕਰੋੜ ਰੁਪਏ ਤੱਕ ਵਧਾਈ ਜਾ ਸਕੇਗੀ।
ਰੇਲ ਭਵਨ ਦੇ ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਏਆਈ ਦੀ ਮਦਦ ਨਾਲ ਰੇਲਵੇ ਨੂੰ ਹਰ ਸਾਲ ਪ੍ਰਤੀ ਰੇਲਗੱਡੀ ਤੋਂ ਇੱਕ ਕਰੋੜ ਰੁਪਏ ਦਾ ਵਾਧੂ ਮਾਲੀਆ ਮਿਲ ਸਕਦਾ ਹੈ। ਇਹ ਇਸ ਲਈ ਹੈ ਕਿਉਂਕਿ ਇਹ ਪੁਸ਼ਟੀ ਕੀਤੀਆਂ ਟਿਕਟਾਂ ਦੀ ਗਿਣਤੀ ਨੂੰ ਵਧਾਉਂਦਾ ਹੈ। ਇਸ ਨਾਲ ਯਾਤਰੀਆਂ ਦੀ ਗਿਣਤੀ ਵਧਦੀ ਹੈ। ਸਮੇਂ ਦੇ ਨਾਲ ਜਿੰਨਾ ਜ਼ਿਆਦਾ ਤੁਸੀਂ ਅੀ ਨੂੰ ਅਪਡੇਟ ਕਰਦੇ ਹੋ, ਇਹ ਓਨਾ ਹੀ ਸਹੀ ਬਣ ਜਾਂਦਾ ਹੈ।