04/16/2024 4:22 PM

ਜਲੰਧਰ ਦੇ ਇਸ ਇਲਾਕੇ ‘ਚ ਦਿਨ ਦਿਹਾੜੇ ਔਰਤ ਦਾ ਕਤਲ,ਲੜਕੇ ਨੂੰ ਵੀ ਬੰਨ੍ਹਿਆ

ਜਲੰਧਰ (ਕੁਲਪ੍ਰੀਤ ਸਿੰਘ ) : ਸ਼ਹਿਰ ਦੇ ਬਸਤੀ ਬਾਵਾ ਖੇਲ ਨੇੜੇ ਤਾਰਾ ਸਿੰਘ ਐਵੀਨਿਊ ‘ਚ ਔਰਤ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਔਰਤ ਦਾ ਘਰ ਦੇ ਅੰਦਰ ਵੜ ਕੇ ਕਤਲ ਕੀਤਾ ਗਿਆ ਹੈ। ਮੁਲਜ਼ਮਾਂ ਨੇ ਔਰਤ ਦੇ ਲੜਕੇ ਨੂੰ ਵੀ ਬੰਨ੍ਹ ਦਿੱਤਾ। ਪਹਿਲਾ ਮੁਲਜ਼ਮ ਦੁਪਹਿਰ ਵੇਲੇ ਗਲੀ ਵਿੱਚ ਆਇਆ ਅਤੇ ਘਰ ਦੀ ਰੇਕੀ ਕੀਤੀ।ਇਸ ਦੌਰਾਨ ਫਿਰ ਕੁੱਝ ਸਮੇਂ ਬਾਅਦ ਮੁਲਜ਼ਮ ਮੁੜ ਆਇਆ ਅਤੇ ਕੁਝ ਮਿੰਟਾਂ ’ਚ ਵਾਰਦਾਤ ਨੂੰ ਅੰਜਾਮ ਦੇ ਦਿੱਤਾ । ਜਦੋਂ ਤੱਕ ਘਰ ‘ਚ ਕੰਮ ਕਰਦੀ ਔਰਤ ਨੇ ਛੱਤ ‘ਤੇ ਜਾ ਕੇ ਮੁਲਜ਼ਮ ਬਾਰੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਚੁੱਕਾ ਸੀ।ਇਸ ਦੋਰਾਨ ਪੁਲਸ ਨੂੰ ਸੂਚਿਤ ਕਿਤਾ ਗਿਆ ਮੋਕੇ ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।