ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ, ਅੱਠਵੀਂ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤਾਂ ਵਿੱਚ ਦਾਖ਼ਲਿਆਂ ਸਬੰਧੀ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਹਨ। ਬੋਰਡ ਦੀਆਂ ਕਲਾਸਾਂ ਵਿੱਚ ਦਾਖਲਾ 15 ਮਈ ਤੱਕ ਲਿਆ ਜਾ ਸਕਦਾ ਹੈ। ਇਸ ਤੋਂ ਬਾਅਦ ਸਕੂਲ ਮੁਖੀ ਨੂੰ ਬੋਰਡ ਦੀਆਂ ਜਮਾਤਾਂ ਵਿੱਚ ਦਾਖ਼ਲਾ ਨਹੀਂ ਦਿੱਤਾ ਜਾਵੇਗਾ। ਸਕੂਲਾਂ ਨੂੰ ਹਰ ਵਿਦਿਆਰਥੀ ਦੀ 75 ਫੀਸਦੀ ਹਾਜ਼ਰੀ ਦਾ ਟੀਚਾ ਪੂਰਾ ਕਰਨਾ ਹੋਵੇਗਾ। ਪੰਜਵੀਂ ਜਮਾਤ ਵਿੱਚ ਦਾਖ਼ਲਾ ਸਿਰਫ਼ ਚੌਥੀ ਜਮਾਤ ਪਾਸ ਕਰਨ ਵਾਲਿਆਂ ਨੂੰ ਹੀ ਦਿੱਤਾ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਮਾਨਤਾ ਪ੍ਰਾਪਤ ਸਰਕਾਰੀ ਏਫੀਲਿਏਟਿਡ, ਏਡਿਡ, ਐਸੋਸੀਏਟਿਡ ਸਕੂਲਾਂ ਤੋਂ ਮਾਨਤਾ ਪ੍ਰਾਪਤ ਹੋਵੇ ਅਤੇ ਕਿਸੇ ਵੀ ਸਕੂਲ ਵੱਲੋਂ ਸਟੂਡੈਂਟ ਦਾ ਹੈਲਡ ਬੈਕ ਨਾ ਕੀਤਾ ਹੋਵੇ। ਜਾਂ ਫਿਰ ਪੰਜਵੀਂ ਕਲਾਸ ਵਿੱਚ ਦਾਖਲਾ ਹੋ ਵਾਲੇ ਬੱਚੇ ਦੀ 31 ਮਾਰਚ ਤੱਕ ਘੱਟੋ–ਘੱਟ 9 ਸਾਲ ਹੋਣੀ ਚਾਹੀਦੀ ਹੈ।
ਇਸੇ ਤਰ੍ਹਾਂ 8ਵੀਂ ਜਮਾਤ ਲਈ ਘੱਟੋ–ਘੱਟ 12 ਸਾਲ ਦੀ ਉਮਰ ਦੇ ਬੱਚੇ ਨੂੰ ਹੀ ਦਾਖਲਾ ਮਿਲੇਗਾ। ਯੋਗਤਾ ਦੀ ਪੁਸ਼ਟੀ ਕਰਨਾ ਸਕੂਲ ਮੁਖੀ ਦੀ ਜ਼ਿੰਮੇਵਾਰੀ ਹੋਵੇਗੀ। ਦਾਖਲੇ ਸਕੂਲਾਂ ਵਿੱਚ ਉਪਲਬਧ ਸੀਟਾਂ ਦੇ ਹਿਸਾਬ ਨਾਲ ਕੀਤੇ ਜਾਣਗੇ। ਕਿਸੇ ਹੋਰ ਅਥਾਰਟੀ ਤੋਂ ਤਸਦੀਕ ਕੀਤੇ ਵਿਦਿਆਰਥੀਆਂ ਦੁਆਰਾ ਤਬਾਦਲਾ ਸਰਟੀਫਿਕੇਟ ਜਾਂ ਨਤੀਜਾ ਕਾਰਡ ਪ੍ਰਾਪਤ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਸਕੂਲ ਮੁਖੀ ਜਾਂ ਕਲਾਸ ਇੰਚਾਰਜ ਨਿੱਜੀ ਤੌਰ ‘ਤੇ ਵੈੱਬਸਾਈਟ ਤੋਂ ਜਾਣਕਾਰੀ ਦੀ ਪੁਸ਼ਟੀ ਅਤੇ ਅਪਡੇਟ ਕਰੇਗਾ।
ਜੇਕਰ ਕਿਸੇ ਕਾਰਨ ਬੋਰਡ ਕਲਾਸ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀ ਦਾ ਨਤੀਜਾ ਕਾਰਡ ਅਤੇ ਤਬਾਦਲਾ ਸਰਟੀਫਿਕੇਟ ਨਹੀਂ ਮਿਲਦਾ ਤਾਂ ਸਕੂਲ ਸਬੰਧਤ ਵਿਦਿਆਰਥੀ ਨੂੰ ਆਰਜ਼ੀ ਦਾਖਲਾ ਦੇ ਸਕਦੇ ਹਨ ਪਰ ਪ੍ਰੀਖਿਆ ਤੋਂ ਪਹਿਲਾਂ ਸਕੂਲ ਮੁਖੀ ਨੂੰ ਰਿਜ਼ਲਟ ਕਾਰਡ ਤੇ ਟਰਾਂਸਫਰ ਸਰਟੀਫਿਕੇਟ ਨੂੰ ਹਾਸਲ ਕਰਕੇ ਜਮ੍ਹਾ ਕਰਵਾਉਣਾ ਹੋਵੇਗਾ। ਇਸ ਦੀ ਪੂਰੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ। ਸਾਰੇ ਵਿਦਿਆਰਥੀਆਂ ਦਾ ਰਿਜ਼ਲਟ ਕਾਰਡ ਅਤੇ ਤਬਾਦਲਾ ਸਰਟੀਫਿਕੇਟ ਮੁੱਖ ਦਫ਼ਤਰ ਨੂੰ ਭੇਜਣਾ ਹੋਵੇਗਾ।