‘ਮੇਰੇ ਖਿਲਾਫ ਇੱਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਮਿਲੇ ਤਾਂ ਮੈਨੂੰ ਸ਼ਰੇਆਮ ਟੰਗ ਦਿਓ’-ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕੇਂਦਰੀ ਜਾਂਚ ਏਜੰਸੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇ ਮੇਰੇ ਖਿਲਾਫ ਇਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਪਾਇਆ ਜਾਂਦਾ ਹੈ ਤਾਂ ਮੈਨੂੰ ਸ਼ਰੇਆਮ ਟੰਗ ਦਿੱਤਾ ਜਾਵੇ।

ਲੁਧਿਆਣਾ ਵਿੱਚ ਆਮ ਆਦਮੀ ਕਲੀਨਿਕ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਦੱਸਣਾ ਚਾਹੁੰਦਾ ਹਾਂ, ਜੇ ਕੇਜਰੀਵਾਲ ਭ੍ਰਿਸ਼ਟ ਹੈ ਤਾਂ ਇਸ ਦੁਨੀਆਂ ਵਿੱਚ ਕੋਈ ਵੀ ਇਮਾਨਦਾਰ ਨਹੀਂ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਸ ਦਿਨ ਮੇਰੇ ਖਿਲਾਫ ਇੱਕ ਪੈਸੇ ਦਾ ਭ੍ਰਿਸ਼ਟਾਚਾਰ ਮਿਲਿਆ, ਮੈਨੂੰ ਸ਼ਰੇਆਮ ਫਾਂਸੀ ਦੇ ਦਿਓ ਪਰ ਇਹ ਨਿੱਤ ਦਾ ਤਮਾਸ਼ਾ ਬੰਦ ਕਰੋ। ਮੇਰੇ ਮਗਰ ਸੀਬੀਆਈ, ਈਡੀ, ਇਨਕਮ ਟੈਕਸ ਅਤੇ ਪੁਲਿਸ ਲਗਾ ਦਿੱਤੀ ਗਈ ਹੈ, ਕਿਉਂ? ਮਕਸਦ ਸਿਰਫ ਇਹ ਹੈ ਕਿ ਕਿਸੇ ਵੀ ਤਰੀਕੇ ਨਾਲ ਕੇਜਰੀਵਾਲ ਨੂੰ ਚੋਰ ਸਾਬਤ ਕਰਨਾ ਹੈ। ਇਹ ਸਾਬਤ ਕਰਨਾ ਹੈ ਕਿ ਮੈਂ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹਾਂ।

ਕੇਜਰੀਵਾਲ ਨੇ ਕਿਹਾ ਕਿ ਇਹ ਸਤੇਂਦਰ ਜੈਨ ਸਨ ਜੋ ਦਿੱਲੀ ਵਿੱਚ ਸਿੱਖਿਆ ਅਤੇ ਸਿਹਤ ਦਾ ਮਾਡਲ ਲੈ ਕੇ ਆਏ ਸਨ, ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਮਨੀਸ਼ ਸਸੋਦੀਆ ਨੂੰ ਵੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਉਸ ਦੇ ਘਰ ਛਾਪੇਮਾਰੀ ਵਿਚ ਇਕ ਰੁਪਿਆ ਵੀ ਨਹੀਂ ਮਿਲਿਆ। ਭਾਜਪਾ ਦਾ ਮਕਸਦ ਦੋਵਾਂ ਨੂੰ ਬਦਨਾਮ ਕਰਕੇ ‘ਆਪ’ ਨੂੰ ਦੂਜੇ ਸੂਬਿਆਂ ‘ਚ ਸੱਤਾ ‘ਚ ਆਉਣ ਤੋਂ ਰੋਕਣਾ ਹੈ। ਸਾਡੀ ਸਰਕਾਰ ਨੇ ਲੋਕਾਂ ਦੀ ਸਿੱਖਿਆ ਅਤੇ ਸਿਹਤ ‘ਤੇ ਜੋ ਕੰਮ ਕੀਤੇ ਹਨ। ਇਸ ਕਾਰਨ ਸਾਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਹੈ।ਅਸੀਂ ਗੁਜਰਾਤ, ਗੋਆ, ਉੱਤਰਾਖੰਡ ਵਿੱਚ ਅੱਗੇ ਵਧ ਰਹੇ ਹਾਂ। ਇਸ ਨਾਲ ਭਾਜਪਾ ਘਬਰਾ ਗਈ ਹੈ। ਕੁਝ ਮਹੀਨੇ ਪਹਿਲਾਂ ਉਹ ਕਹਿ ਰਹੇ ਸਨ ਕਿ ਆਮ ਆਦਮੀ ਪਾਰਟੀ ਸਰਹੱਦ ਨੂੰ ਸੰਭਾਲਣ ਦੇ ਸਮਰੱਥ ਨਹੀਂ ਹੈ। ਪੰਜਾਬ ਸਰਕਾਰ ਨੇ ਬਿਨਾਂ ਕਿਸੇ ਖ਼ੂਨ-ਖ਼ਰਾਬੇ ਦੇ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਖ ਮੰਤਰੀ ਸਨਮਾਨ ਦੇ ਹੱਕਦਾਰ ਹਨ ਅਤੇ ਪੁਲਿਸ ਵਧਾਈ ਦੀ ਹੱਕਦਾਰ ਹੈ। ਹੁਣ ਮਨੀਪੁਰ ਇਨ੍ਹਾਂ ਤੋਂ (ਕੇਂਦਰੀ ਸਰਕਾਰ) ਤੋਂ ਮਣੀਪੁਰ ਨਹੀਂ ਸੰਭਲ ਰਿਹਾ।

 

 

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişGaziantep escortpadişahbetpadişahbetpadişahbetsekabet1xbet girişgamdommarsbahis girişimajbet giriş