ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਦੀ ਪਿੰਡ ਰੇੜਵਾਂ ਵਿਖੇ ਹੋਈ ਮੀਟਿੰਗ।
ਜਲੰਧਰ 14/5/2023 (ਏਕਮ ਸਿੰਘ) ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਦੀ ਪਿੰਡ ਰੇੜਵਾਂ ਏ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਹੋਈ।ਜਿਸ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜੀ ਖਾਸ ਤੋਰ ਤੇ ਪੁੱਜੇ ।ਇਸ ਮੀਟਿੰਗ ਵਿੱਚ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਸਬੰਧੀ ਅਤੇ ਹੋਰ ਗੰਭੀਰ ਮਸਲਿਆਂ ਤੇ ਚਰਚਾ ਕੀਤੀ ਗਈ ।ਇਸ ਮੋਕੇ ਤੇ ਵੱਖ ਵੱਖ ਆਗੂਆਂ ਨੇ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿਵਾਉਣ ,ਨਸ਼ਿਆਂ ਦੇ ਵਗ ਰਹੇ ਦਰਿਆ ਨੂੰ ਠੱਲ਼ ਪਾਉਣ,ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋ ਕਿਸਾਨਾਂ ਅਤੇ ਮਜ਼ਦੂਰਾਂ ਤੇ ਕੀਤੇ ਝੂਠੇ ਪਰਚੇ ਰੱਦ ਕਰਵਾਉਣ ,ਬੰਦੀ ਸਿੰਘਾ ਦੀ ਰਿਹਾਈ ਵਾਸਤੇ ਅਤੇ ਜੱਥੇਬੰਦਕ ਢਾਂਚਾ ਮਜ਼ਬੂਤ ਕਰਨ ,ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦੇ ਦਿਨ ਬ ਦਿਨ ਦੂਸ਼ਿਤ ਹੋ ਰਹੇ ਪਾਣੀ ਨੂੰ ਸੋਧਣ ਵਾਸਤੇ ਟਰੀਟਮੇਟ ਪਲਾਂਟ ਲਗਾਉਣ ,ਚਿਪ ਵਾਲੇ ਬਿਜਲੀ ਦੇ ਮੀਟਰ ਜੋ ਕੇ ਕਾਰਪੋਰੇਟ ਜਗਤ ਨੂੰ ਫ਼ਾਇਦਾ ਪਹੁੰਚਾਉਣ ਵਾਸਤੇ ਲਗਾਏ ਜਾ ਰਹੇ ਹਨ ਉਹਨਾਂ ਦਾ ਵਿਰੋਧ ਕਰਨ,ਝੋਨੇ ਦੀ ਲਵਾਈ ਤੋਂ ਪਹਿਲਾ ਨਹਿਰਾਂ ,ਸੂਇਆਂ ,ਖਾਲ਼ਿਆ ਦੀ ਸਫਾਈ ਕਰਵਾ ਕੇ ਪਾਣੀ ਟੇਲਾਂ ਤੱਕ ਪੁੱਜਦਾ ਕਰਨ ਵਾਸਤੇ ਅਹਿਮ ਵਿਚਾਰਾਂ ਕੀਤੀਆਂ ਗਈਆਂ । ਓਹਨਾ ਕਿਹਾ ਕਿ ਜਥੇਬੰਦੀ ਪੂਰੇ ਪੰਜਾਬ ਅੰਦਰ ਝੋਨੇ ਦੀ ਸ਼ੁਰੂਆਤ 10 ਜੂਨ ਤੋਂ ਕਰਨ ਦੀ ਮੰਗ ਕਰਦੀ ਕਿਉ ਕਿ ਜੇਕਰ ਝੋਨੇ ਦੀ ਯੂਨੀਵਰਸਿਟੀ ਵੱਲੋ ਸ਼ਿਫਾਸਰਸ਼ ਕੀਤੀ ਜਾਂਦੀ 128 ਅਤੇ 131 ਕਿਸਮ ਦੀ ਬਿਜਾਈ ਅਗਰ ਲੇਟ ਹੁੰਦੀ ਹੈ ਤਾਂ ਫਸਲ ਪੱਕਣ ਦਾ ਸਮਾਂ ਅਕਤੂਬਰ ਤੱਕ ਜਾਂਦਾ ਹੈ ਅਤੇ ਬਰਸਾਤਾਂ ਕਾਰਨ ਹਵਾ ਵਿੱਚ ਜਿਆਦਾ ਨਮੀ ਰਹਿਣ ਕਾਰਨ 17% ਨਮੀ ਵਾਲੀ ਸ਼ਰਤ ਵੀ ਪੂਰੀ ਨਹੀਂ ਹੋ ਸਕੇਗੀ ਅਤੇ ਨਮੀ 23-24% ਰਹੇਗੀ, ਜਿਸਦਾ ਸਿੱਧਾ ਸਿੱਧਾ ਅਸਰ ਕਿਸਾਨ ਦੀ ਫਸਲ ਦੇ ਵਿਕਣ ਅਤੇ ਮੁੱਲ ਤੇ ਪਵੇਗਾ ਜਿਸ ਕਾਰਨ ਉਸਦੀ ਮੰਡੀ ਵਿੱਚ ਲੁੱਟ ਹੋਵੇਗੀ ਅਤੇ ਅਗਲੀ ਫਸਲ ਬੀਜਣ ਵਿੱਚ ਵੀ ਸਮਾਂ ਬੇਹੱਦ ਘੱਟ ਮਿਲੇਗਾ | ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ , ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਜਿਲਾ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ,ਜਿਲੇ ਦੇ ਆਗੂ ਨਿਰਮਲ ਸਿੰਘ ਢੰਡੋਵਾਲ ,ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਜਗਦੀਸ਼ ਪਾਲ
ਸਿੰਘ ਚੱਕ ਬਾਹਮਣੀਆਂ ,ਜਰਨੈਲ ਸਿੰਘ ਰਾਮੇ,ਲਖਬੀਰ ਸਿੰਘ ਸਿੰਧੜ,ਸੁਖਦੇਵ ਸਿੰਘ ,ਬਲਜਿੰਦਰ ਸਿੰਘ ਰਾਜੇਵਾਲ,ਸੁਖਜਿੰਦਰ ਸਿੰਘ ਹੇਰਾ ,ਸ਼ੇਰ ਸਿੰਘ ਰਾਮੇ,ਕਿਸ਼ਨ ਦੇਵ ਮਿਆਣੀ,ਜਿੰਦਰ ਸਿੰਘ ਈਦਾਂ,ਪਰਮਜੀਤ ਸਿੰਘ ਹੋਲੈਂਡ ਆਦਿ ਆਗੂ ਹਾਜ਼ਰ ਸਨ।