ਹੁਣ ਇਨਸਾਨਾਂ ਦੇ ਦਿਮਾਗ ‘ਚ ਚਿੱਪ ਲਗਾਉਣਗੇ ਐਲਨ ਮਸਕ

ਐਲਨ ਮਸਕ ਦੀ ਕੰਪਨੀ (ਨਿਊਰਾਲਿੰਕ) Neuralink ਨੂੰ ਅਮਰੀਕੀ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਐੱਫ.ਡੀ.ਏ.) ਵੱਲੋਂ ਇਨਸਾਨਾਂ ‘ਤੇ ਟਰਾਇਲ ਲਈ ਹਰੀ ਝੰਡੀ ਮਿਲ ਗਈ ਹੈ। ਹੁਣ ਨਿਊਰਾਲਿੰਕ ਇਨਸਾਨਾਂ ਦੇ ਦਿਮਾਗ ‘ਚ ਚਿੱਪ ਲਗਾ ਕੇ ਹਿਊਮਨ ਟਰਾਇਲ ਕਰ ਸਕੇਗੀ। ਇਸਤੋਂ ਪਹਿਲਾਂ ਨਿਊਰਾਲਿੰਕ ਦੇ ਚਿੱਪ ਦਾ ਟਰਾਇਲ ਬਾਂਦਰਾਂ ‘ਤੇ ਹੋ ਚੁੱਕਾ ਹੈ।

ਨਿਊਰਾਲਿੰਕ ਨੇ ਇਸ ਮਨਜ਼ੂਰੀ ਨੂੰ ਲੈ ਕੇ ਇਕ ਟਵੀਟ ਵੀ ਕੀਤਾ ਹੈ। ਨਿਊਰਾਲਿੰਕ ਨੇ ਕਿਹਾ ਹੈ ਕਿ ਐੱਫ.ਡੀ.ਆਈ. ਦੀ ਮਨਜ਼ੂਰੀ ਇਕ ਮਹੱਤਵਪੂਰਨ ਪਹਿਲੇ ਕਦਮ ਨੂੰ ਦਰਸਾਉਂਦੀ ਹੈ ਜੋ ਇਕ ਦਿਨ ਸਾਡੀ ਤਕਨੀਕ ਨੂੰ ਕਈ ਲੋਕਾਂ ਦੀ ਮਦਦ ਕਰਨ ਦੀ ਮਨਜ਼ੂਰੀ ਦੇਵੇਗੀ, ਹਾਲਾਂਕਿ ਨਿਊਰਾਲਿੰਕ ਨੇ ਆਪਣੇ ਅੱਗੇ ਦੇ ਪਲਾਨ ਬਾਰੇ ਵਿਸਤਾਰ ਨਾਲ ਜਾਣਕਾਰੀ ਨਹੀਂ ਦਿੱਤੀ।

ਨਿਊਰਾਲਿੰਕ ਦੀ ਇਹ ਬ੍ਰੇਨ ਇੰਪਲਾਂਟ ਤਕਨਾਲੋਜੀ ਕਈ ਮਾਇਨਿਆਂ ‘ਚ ਬਹੁਤ ਹੀ ਉਪਯੋਗੀ ਸਾਬਿਤ ਹੋਣ ਵਾਲੀ ਹੈ। ਦਿਮਾਗ ‘ਚ ਚਿੱਪ ਲਗਾ ਕੇ ਕਈ ਮਰੀਜ਼ਾਂ ਦੀ ਕਾਫੀ ਮਦਦ ਕੀਤੀ ਜਾ ਸਕਦੀ ਹੈ। ਜੇਕਰ ਇਹ ਟਰਾਇਲ ਸਫਲ ਰਹਿੰਦਾ ਹੈ ਤਾਂ ਜੋ ਬੋਲਣ ‘ਚ ਅਸਮਰਥ ਹਨ ਜਾਂ ਦਿਮਾਗੀ ਰੂਪ ਨਾਲ ਸਮਰਥ ਨਹੀਂ ਹਨ, ਇਸਤੋਂ ਇਲਾਵਾ ਲਕਵਾਗ੍ਰਸਤ ਮਰੀਜ਼ਾਂ ਲਈ ਇਹ ਵਰਦਾਨ ਸਾਬਿਤ ਹੋਵੇਗਾ।

ਐਲਨ ਮਸਕ ਨੂੰ ਆਪਣੀ ਇਸ ਤਕਨਾਲੋਜੀ ‘ਤੇ ਇੰਨਾ ਭਰੋਸਾ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ ਆਪਣੇ ਬੱਚਿਆਂ ਦੇ ਦਿਮਾਗ ‘ਚ ਇਸ ਚਿੱਪ ਨੂੰ ਲਗਾਉਣ ਲਈ ਤਿਆਰ ਹਨ। ਐਲਨ ਮਸਕ ਨੇ 2019 ‘ਚ ਕਿਹਾ ਸੀ ਕਿ ਸਾਲ 2022 ਤਕ ਨਿਊਰਾਲਿੰਕ ਨੂੰ ਐੱਫ.ਡੀ.ਏ. ਨੇ ਕਈ ਵਾਰ ਐਲਨ ਮਸਕ ਦੀ ਅਰਜ਼ੀ ਨੂੰ ਕਈ ਵਾਰ ਨਾਮਨਜ਼ੂਰ ਵੀ ਕੀਤਾ ਹੈ। ਐੱਫ.ਡੀ.ਏ. ਨੂੰ ਨਿਊਰਾਲਿੰਕ ਦੇ ਨਾਲ ਸਭ ਤੋਂ ਵੱਡੀ ਸਮੱਸਿਆ ਚਿੱਪ ‘ਚ ਮੌਜੂਦ ਲਿਥੀਅਮ ਬੈਟਰੀ ਨੂੰ ਲੈ ਕੇ ਹੈ। ਐੱਫ.ਡੀ.ਏ. ਦਾ ਕਹਿਣਾ ਹੈ ਕਿ ਕਿਸੇ ਵੀ ਕਾਰਨ ਜੇਕਰ ਦਿਮਾਗ ‘ਚ ਚਿੱਪ ਦੀ ਬੈਟਰੀ ਲੀਕ ਹੁੰਦੀ ਹੈ ਤਾਂ ਉਸਦੇ ਨਤੀਜੇ ਭਿਆਨਕ ਹੋ ਸਕਦੇ ਹਨ। ਨਿਊਰਾਲਿੰਕ ਦਾ ਚਿੱਪ ਦੇ ਨਾਲ ਸਭ ਤੋਂ ਵੱਡਾ ਚੈਲੇਂਜ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਲੈ ਕੇ ਹੈ।

ਨਿਊਰਾਲਿੰਕ ਨੇ ਇਸਤੋਂ ਪਹਿਲਾਂ ਬਾਂਦਰਾਂ ‘ਚ ਚਿੱਪ ਦਾ ਟਰਾਇਲ ਕੀਤਾ ਹੈ। ਨਿਊਰਾਲਿੰਕ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਬਾਂਦਰ ਦੇ ਦਿਮਾਗ ‘ਚ ਚਿੱਪ ਲਗਾਉਣ ਤੋਂ ਬਾਅਦ ਉਹ ਕੰਪਿਊਟਰ ‘ਤੇ ਗੇਮ ਖੇਡਣ ਲੱਗਾ। ਨਿਊਰਾਲਿੰਕ ਦੇ ਇਸ ਟਰਾਇਲ ਨੂੰ ਲੈ ਕੇ ਜਾਂਚ ਵੀ ਚੱਲ ਰਹੀ ਹੈ ਕਿ ਕਿਤੇ ਕੰਪਨੀ ਨੇ ਬਾਂਦਰ ਨੂੰ ਇਸ ਟਰਾਇਲ ‘ਚ ਨੁਕਸਾਨ ਤਾਂ ਨਹੀਂ ਪਹੁੰਚਾਇਆ ਅਤੇ ਚਿੱਪ ਨੂੰ ਦਿਮਾਗ ‘ਚ ਸਹੀ ਤਰੀਕੇ ਨਾਲ ਇੰਸਟਾਲ ਕੀਤਾ ਗਿਆ ਸੀ ਜਾਂ ਨਹੀਂ।

 

hacklink al hack forum organik hit deneme bonusu veren sitelerMostbetMostbetistanbul escortsacehgroundsnaptikacehgrounddeneme bonusu veren sitelerbetturkeybetturkeybetturkeypokerklas girişGrandpashabetGrandpashabetcasibomdeneme pornosu veren sex siteleriGeri Getirme BüyüsüMarmaris escortFethiye escortBuca escortbetturkeyxslotzbahismarsbahis mobile girişbahiscom mobil girişbahsegelngsbahis resmi girişfixbetbetturkeycasibomcasibomjojobetcasibomjojobetcasibom15 Ocak, casibom giriş, yeni.casibom girişcasibomrestbet mobil girişbetturkey bahiscom mobil girişcasibomcasibomcasibom giriş7slotscratosbetvaycasinoalevcasinobetandyoucasibom girişelizabet girişdeneme pornosu veren sex sitelericasibom güncelganobetpadişahbet girişpadişahbetcasibom girişjojobet