ਮੌਨਸੂਨ ਦੇ ਮੌਸਮ ‘ਚ ਬਾਹਰੋਂ ਖਾਣ ਵਾਲੇ ਹੋ ਜਾਣ ਸਾਵਧਾਨ!
ਮੌਨਸੂਨ ਦੇ ਮੌਸਮ ਵਿੱਚ ਕਈ ਬਿਮਾਰੀਆਂ ਵੀ ਫੈਲਦੀਆਂ ਹਨ। ਬਰਸਾਤ ਦੇ ਮੌਸਮ ‘ਚ ਖਾਣ-ਪੀਣ ਦੀਆਂ ਆਦਤਾਂ ‘ਚ ਵੀ ਬਦਲਾਅ ਆਉਂਦਾ ਹੈ ਤੇ ਗਰਮਾ-ਗਰਮ ਪਕੌੜੇ, ਚਟਪਟੀਆਂ ਚੀਜ਼ਾਂ ਤੇ ਛੱਲੀਆਂ ਸਮੇਤ ਕਈ ਤਰ੍ਹਾਂ ਦੀਆਂ ਚੀਜ਼ਾਂ ਖਾਣ ਲਈ ਮਨ ਲੋਚਦਾ ਹੈ। ਦੂਜੇ ਪਾਸੇ ਇਹ ਆਦਤਾਂ ਤੁਹਾਡੀਆਂ ਅੰਤੜੀਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਹ ਮੌਸਮ ਪਾਚਨ ਕ੍ਰਿਆ ਨੂੰ ਮੱਠਾ ਕਰ…