ਦਲਜੀਤ ਸੋਨਾ ਗੁਰਪਿੰਦਰ ਯਾਦਗਾਰੀ ਐਵਾਰਡ ਨਾਲ ਸਨਮਾਨਿਤ।
ਜਲੰਧਰ: (ਮਨਪਰੀਤ ਸਿੰਘ) ਰੰਗਮੰਚ ਪ੍ਰਤੀ ਆਪਣੀ ਪ੍ਰਤਿਬੱਧਤਾ ਅਤੇ ਨਿਰੰਤਰਤਾ ਦੇ ਚਲਦੇ ਹਰ ਦਿਨ ਨਵੇਂ ਮੁਕਾਮ ਹਾਸਲ ਕਰਨ ਵਾਲੇ ਦਲਜੀਤ ਸਿੰਘ ਸੋਨਾ ਨੇ ਰੰਗਮੰਚ ਦੀ ਦੁਨੀਆਂ ਵਿੱਚ ਇੱਕ ਵੱਖਰਾ ਸਥਾਨ ਬਣਾਇਆ ਹੈ। ਇਸ ਦੇ ਚਲਦੇ ਦਸਤਕ ਥੀਏਟਰ ਵੱਲੋਂ ਆਈਨਾ ਨੈਸ਼ਨਲ ਥੀਏਟਰ ਫੈਸਟਵਲ ਦੇ ਸਮਾਪਨ ਮੌਕੇ ਦਲਜੀਤ ਸਿੰਘ ਸੋਨਾ ਨੂੰ ਗੁਰਪਿੰਦਰ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।…